Home / World / Punjabi News / ਚੋਣ ਜ਼ਾਬਤਾ : ਦਿੱਲੀ ‘ਚ ਸਿਆਸੀ ਪਾਰਟੀਆਂ ਵਿਰੁੱਧ 29 ਸ਼ਿਕਾਇਤਾਂ ਦਰਜ

ਚੋਣ ਜ਼ਾਬਤਾ : ਦਿੱਲੀ ‘ਚ ਸਿਆਸੀ ਪਾਰਟੀਆਂ ਵਿਰੁੱਧ 29 ਸ਼ਿਕਾਇਤਾਂ ਦਰਜ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ‘ਚ ਵੱਖ-ਵੱਖ ਸਿਆਸੀ ਦਲਾਂ ਦੇ ਖਿਲਾਫ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ ‘ਚ 29 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਰੁੱਧ 3-3 ਸ਼ਿਕਾਇਤਾਂ ਸ਼ਾਮਲ ਹਨ। ਦਿੱਲੀ ਦੇ ਚੋਣ ਕਮਿਸ਼ਨ ਅਧਿਕਾਰੀ (ਸੀ.ਈ.ਓ.) ਸਤਨਾਮ ਸਿੰਘ ਨੇ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਚੋਣ ਬਾਡੀ 1.8 ਲੱਖ ਤੋਂ ਵਧ ਹੋਰਡਿੰਗਜ਼, ਬੈਨਰ ਅਤੇ ਪੋਸਟਰਾਂ ਨੂੰ ਹਟਵਾ ਚੁਕਿਆ ਹੈ। ਸਿੰਘ ਨੇ ਦੱਸਿਆ ਕਿ ‘ਆਪ’ ਵਿਰੁੱਧ ਦਰਜ ਤਿੰਨ ਸ਼ਿਕਾਇਤਾਂ ‘ਚੋਂ ਇਕ ਚੋਣ ਪ੍ਰਚਾਰ ਲਈ ਆਟੋ ਰਿਕਸ਼ਾ ਦੀ ਵਰਤੋਂ ਕਰਨ ਨਾਲ ਸੰਬੰਧਤ ਹੈ।
ਉਨ੍ਹਾਂ ਨੇ ਦੱਸਿਆ ਕਿ 29 ਮਾਮਲਿਆਂ ‘ਚੋਂ ਜ਼ਿਆਦਾਤਰ ਸ਼ਿਕਾਇਤਾਂ ਜਨਤਕ ਜਾਇਦਾਦਾਂ ਨੂੰ ਵਿਗਾੜਨ ਦੇ ਦੋਸ਼ ‘ਚ ਦਰਜ ਕੀਤੀਆਂ ਗਈਆਂ ਹਨ। ਸਿੰਘ ਨੇ ਦੱਸਿਆ ਕਿ 12 ਮਾਰਚ ਤੋਂ ਹਥਿਆਰਬੰਦ ਐਕਟ ਦੇ ਅਧੀਨ 91 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਅਤੇ 112 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ, ਜਦੋਂ ਕਿ 99 ਗੈਰ ਲਾਇਸੈਂਸੀ ਹਥਿਆਰਾਂ ਨੂੰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਆਬਕਾਰੀ ਕਾਨੂੰਨ ਦੇ ਅਧਈਨ 296 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਅਤੇ 302 ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Check Also

ਹਿਮਾਚਲ: ਹੜ੍ਹ ‘ਚ ਫਸੇ 6 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ, ਕਾਂਗੜਾ ‘ਚ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਇਲਾਕੇ ‘ਚ ਹੜ੍ਹ ਆਉਣ ਕਾਰਨ 6 ਲੋਕ ਫਸ ਗਏ ਸੀ, ਜਿਨ੍ਹਾਂ …

WP2Social Auto Publish Powered By : XYZScripts.com