Home / World / Punjabi News / ਚੋਣ ਕਮਿਸ਼ਨ ਸਹੀ ਅੰਕੜੇ ਜਨਤਕ ਕਰੇ: ਅਕਾਲੀ ਦਲ

ਚੋਣ ਕਮਿਸ਼ਨ ਸਹੀ ਅੰਕੜੇ ਜਨਤਕ ਕਰੇ: ਅਕਾਲੀ ਦਲ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਜੇਕਰ ਰਾਜ ਸੂਚਨਾ ਕਮਿਸ਼ਨ ਦੁਆਰਾ ਜਾਰੀ ਕੀਤੇ ਮੁੱਢਲੇ ਅੰਕੜਿਆਂ ਉੱਤੇ ਝਾਤ ਪਾਈ ਜਾਵੇ ਤਾਂ ਪੰਜਾਬ ਵਿਚ ਕਰਵਾਈਆਂ ਜਾ ਰਹੀਆਂ ਪੰਚਾਇਤ ਚੋਣਾਂ ਲੋਕਤੰਤਰੀ ਪ੍ਰਕਿਰਿਆ ਦਾ ਮਜ਼ਾਕ ਉਡਾਉਂਦੀਆਂ ਨਜ਼ਰ ਆ ਰਹੀਆਂ ਹਨ।
ਇਸ ਸੰਬੰਧੀ ਰਾਜ ਚੋਣ ਕਮਿਸ਼ਨ ਨੂੰ ਲਿਖੀ ਇੱਕ ਚਿੱਠੀ ਵਿਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਭਰ ਵਿਚ ਸਰਪੰਚਾਂ ਦੀਆਂ 13726 ਆਸਾਮੀਆਂ ਲਈ ਕੁੱਲ 9700 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਉਹਨਾਂ ਅੱਗੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਸਰਪੰਚਾਂ ਦੀ ਸੈਂਕੜੇ ਆਸਾਮੀਆਂ ਲਈ ਕਿਸੇ ਵੀ ਉਮੀਦਵਾਰ ਨੇ ਕਾਗਜ਼ ਦਾਖ਼ਥਲ ਨਹੀਂ ਕੀਤੇ ਹਨ। ਉਹਨਾਂ ਕਿਹਾ ਕਿ ਇਸ ਤਰ•ਾਂ ਪਿੰਡਾਂ ‘ਚ ਸਭ ਤੋਂ ਉੱਚੇ ਅਹੁਦੇ ਯਾਨੀ ਸਰਪੰਚ ਵਾਸਤੇ ਕੋਈ ਮੁਕਾਬਲਾ ਹੀਂ ਨਜ਼ਰ ਨਹੀਂ ਆ ਰਿਹਾ ਹੈ।
ਉਹਨਾਂ ਕਿਹਾ ਕਿ ਪੰਚਾਂ ਦੀ ਚੋਣ ਦੇ ਮਾਮਲੇ ਵਿਚ ਸਥਿਤੀ ਹੋਰ ਵੀ ਮਾੜੀ ਹੈ। ਤਕਰੀਬਨ 85 ਹਜ਼ਾਰ ਅਹੁਦਿਆਂ ਲਈ ਸਿਰਫ 27 ਹਜ਼ਾਰ ਉਮੀਦਵਾਰ ਮੈਦਾਨ ਵਿਚ ਆਏ ਹਨ। ਇਸ ਤਰ•ਾਂ ਪੰਚਾਂ ਦੀਆਂ ਵੀ ਲਗਭਗ ਦੋ ਤਿਹਾਈ ਆਸਾਮੀਆਂ ਲਈ ਕੋਈ ਉਮੀਦਵਾਰ ਮੈਦਾਨ ਵਿਚ ਨਹੀਂ ਹੈ।
ਡਾਕਟਰ ਚੀਮਾ ਨੇ ਦੋਸ਼ ਲਾਇਆ ਹੈ ਕਿ ਇੰਨੇ ਗਲਤ ਅੰਕੜਿਆਂ ਨੂੰ ਬਿਨਾਂ ਪੁਸ਼ਟੀ ਕੀਤਿਆਂ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਉਹਨਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਗਲਤ ਅੰਕੜਿਆਂ ਨੂੰ ਲੈ ਕੇ ਉੱਠ ਰਹੀਆਂ ਅਫਵਾਹਾਂ ਨੂੰ ਰੋਕਣ ਲਈ ਤੁਰੰਤ ਸਹੀ ਅੰਕੜੇ ਜਾਰੀ ਕੀਤੇ ਜਾਣ, ਜਿਸ ਨਾਲ ਪੰਜਾਬ ਦੀ ਜਨਤਾ ਦਾ ਲੋਕਤੰਤਰ ਅਤੇ ਚੋਣ ਪ੍ਰਕਿਰਿਆ ਵਿਚ ਵਿਸ਼ਵਾਸ਼ ਬਰਕਰਾਰ ਰਹਿ ਸਕੇ। ਉਹਨਾਂ ਕਿਹਾ ਕਿ ਇਹ ਸਾਰੇ ਅੰਕੜੇ ਚੋਣ ਕਮਿਸ਼ਨ ਦੇ ਹਵਾਲੇ ਨਾਲ ਸਾਰੇ ਮੁੱਖ ਅਖਬਾਰਾਂ ਵਿਚ ਛਾਪੇ ਜਾ ਚੁੱਕੇ ਹਨ, ਜਿਸ ਕਰਕੇ ਭਰੋਸੇਯੋਗ ਲੱਗਦੇ ਹਨ।

Check Also

ਫੌਜ ਮਗਰੋਂ ਪੈਰਾ ਮਿਲਟਰੀ ਦਾ ਵੱਡਾ ਫੈਸਲਾ, ਨਹੀਂ ਖਰੀਦਣਗੇ ਵਿਦੇਸ਼ੀ ਸਾਮਾਨ

ਫੁੱਟਵਿਅਰ, ਸਕੈਚ, ਰੈੱਡ ਬੂਲ ਡ੍ਰਿੰਕ, ਇਲੈਕਟ੍ਰਾਨਿਕ ਉਤਪਾਦਾਂ, ਕੱਪੜੇ, ਦੰਦਾਂ ਦਾ ਪੇਸਟ, ਹੈਵੈਲਸ ਪ੍ਰੋਡਕਟਸ, ਹੌਰਲਿਕਸ, ਸ਼ੈਂਪੂ, …

%d bloggers like this: