Home / Punjabi News / ਚੋਣ ਕਮਿਸ਼ਨ ਨੇ ਮੇਨਕਾ ਗਾਂਧੀ ਨੂੰ ਦਿੱਤੀ ਚਿਤਾਵਨੀ

ਚੋਣ ਕਮਿਸ਼ਨ ਨੇ ਮੇਨਕਾ ਗਾਂਧੀ ਨੂੰ ਦਿੱਤੀ ਚਿਤਾਵਨੀ

ਚੋਣ ਕਮਿਸ਼ਨ ਨੇ ਮੇਨਕਾ ਗਾਂਧੀ ਨੂੰ ਦਿੱਤੀ ਚਿਤਾਵਨੀ

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਕੇਂਦਰੀ ਮਹਿਲਾ ਮਜ਼ਬੂਤੀਕਰਨ ਅਤੇ ਬਾਲ ਕਲਿਆਣ ਮੰਤਰੀ ਮੇਨਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ‘ਚ ਦਿੱਤੇ ਗਏ ਭਾਸ਼ਣ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਮੰਨਿਆ ਹੈ ਅਤੇ ਇਸ ਲਈ ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਅਤੇ ਭਵਿੱਖ ‘ਚ ਇਸ ਨੂੰ ਮੁੜ ਨਾ ਦੋਹਰਾਉਣ ਦੀ ਹਿਦਾਇਤ ਦਿੱਤੀ ਹੈ। ਕਮਿਸ਼ਨ ਨੇ ਸੁਲਤਾਨਪੁਰ ਦੇ ਸਰ ਕੋੜਾ ਪਿੰਡ ‘ਚ ਮੇਨਕਾ ਗਾਂਧੀ ਦੇ 14 ਅਪ੍ਰੈਲ ਦੇ ਚੋਣਾਵੀ ਭਾਸ਼ਣ ਦਾ ਵੀਡੀਓ ਕਲਿੱਪ ਮੰਗਵਾ ਕੇ ਉਸ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਚੋਣ ਜ਼ਾਬਤਾ ਦੀ ਉਲੰਘਣਾ ਕੀਤੀ ਹੈ। ਕਮਿਸ਼ਨ ਨੇ ਸੋਮਵਾਰ ਨੂੰ ਇਕ ਆਦੇਸ਼ ‘ਚ ਇਹ ਗੱਲ ਕਹੀ।
ਦੱਸਣਯੋਗ ਹੈ ਕਿ 16 ਅਪ੍ਰੈਲ ਨੂੰ ਕਮਿਸ਼ਨ ਨੇ ਮੇਨਕਾ ਗਾਂਧੀ ‘ਤੇ ਇਕ ਹੋਰ ਮਾਮਲੇ ‘ਚ ਚੋਣ ਜ਼ਾਬਤਾ ਦੀ ਉਲੰਘਣਾ ਦੇ ਦੋਸ਼ ‘ਚ 48 ਘੰਟੇ ਲਈ ਚੋਣ ਪ੍ਰਚਾਰ ‘ਚ ਹਿੱਸਾ ਲੈਣ ਤੋਂ ਰੋਕ ਲਗਾਈ ਸੀ। ਕਮਿਸ਼ਨ ਨੇ ਸ਼੍ਰੀਮਤੀ ਗਾਂਧੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ‘ਚ ਇਸ ਤਰ੍ਹਾਂ ਦਾ ਭਾਸ਼ਣ ਮੁੜ ਨਾ ਦੇਣ।

Check Also

ਸੇਵਾਮੁਕਤ ਜੱਜਾਂ ਨੇ ਦੇਸ਼ ਦੀ ਸਾਲਸੀ ਪ੍ਰਣਾਲੀ ਜਕੜੀ ਰੱਖੀ: ਧਨਖੜ

ਨਵੀਂ ਦਿੱਲੀ, 2 ਦਸੰਬਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸੇਵਾਮੁਕਤ ਜੱਜਾਂ ਨੇ …