Home / Punjabi News / ਚੋਕਸੀ ਨੂੰ ਡੌਮਿਨਿਕਾ ਤੋਂ ਸਿੱਧਾ ਭਾਰਤ ਭੇਜਿਆ ਜਾਵੇਗਾ

ਚੋਕਸੀ ਨੂੰ ਡੌਮਿਨਿਕਾ ਤੋਂ ਸਿੱਧਾ ਭਾਰਤ ਭੇਜਿਆ ਜਾਵੇਗਾ

ਚੋਕਸੀ ਨੂੰ ਡੌਮਿਨਿਕਾ ਤੋਂ ਸਿੱਧਾ ਭਾਰਤ ਭੇਜਿਆ ਜਾਵੇਗਾ

ਨਵੀਂ ਦਿੱਲੀ, 3 ਜੂਨ

ਕੈਰੇਬਿਆਈ ਦੇਸ਼ ਦੀ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੌਮਿਨਿਕਾ ਤੋਂ ਸਿੱਧਾ ਉਸ ਦੇ ਪਿਤਰੀ ਦੇਸ਼ ਭਾਰਤ ਭੇਜਿਆ ਜਾਵੇਗਾ। ਬੁੱਧਵਾਰ ਹੋਈ ਕੈਬਨਿਟ ਮੀਟਿੰਗ ਦੀ ਕਾਪੀ ਮੀਡੀਆ ਜ਼ਰੀਏ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਚੋਕਸੀ ਹੁਣ ਡੌਮਿਨਿਕਾ ਲਈ ਸਮੱਸਿਆ ਬਣ ਗਿਆ ਹੈ ਜੇ ਚੋਕਸੀ ਵਾਪਸ ਐਂਟੀਗੁਆ ਤੇ ਬਾਰਬੁਡਾ ਲਿਆਂਦਾ ਜਾਂਦਾ ਹੈ ਤਾਂ ਇਸੀ ਸਮੱਸਿਆ ਦਾ ਇਸ ਦੇਸ਼ ਨੂੰ ਸਾਹਮਣਾ ਕਰਨਾ ਪਵੇਗਾ। ਦੱਸਣਯੋਗ ਹੈ ਕਿ ਚੋਕਸੀ ਪੰਜਾਬ ਨੈਸ਼ਨਲ ਬੈਂਕ ਦੇ 13500 ਕਰੋੜ ਦੇ ਕਰਜ਼ ਘੁਟਾਲੇ ਵਿਚ ਭਾਰਤ ਨੂੰ ਲੋੜੀਂਦਾ ਹੈ।-ਏਜੰਸੀ


Source link

Check Also

ਸੇਵਾਮੁਕਤ ਜੱਜਾਂ ਨੇ ਦੇਸ਼ ਦੀ ਸਾਲਸੀ ਪ੍ਰਣਾਲੀ ਜਕੜੀ ਰੱਖੀ: ਧਨਖੜ

ਨਵੀਂ ਦਿੱਲੀ, 2 ਦਸੰਬਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਸੇਵਾਮੁਕਤ ਜੱਜਾਂ ਨੇ …