Home / Punjabi News / ਚੀਨ ਵੱਲੋਂ ਆਲਮੀ ਵਿਕਾਸ ਫੰਡ ਲਈ ਹੋਰ ਇੱਕ ਅਰਬ ਡਾਲਰ ਦੇਣ ਦਾ ਐਲਾਨ

ਚੀਨ ਵੱਲੋਂ ਆਲਮੀ ਵਿਕਾਸ ਫੰਡ ਲਈ ਹੋਰ ਇੱਕ ਅਰਬ ਡਾਲਰ ਦੇਣ ਦਾ ਐਲਾਨ

ਪੇਈਚਿੰਗ: ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਅੱਜ ਵਿਸ਼ਵ ਵਿਕਾਸ ਅਤੇ ਦੱਖਣ-ਦੱਖਣ ਸਹਿਯੋਗ ਫੰਡ ਲਈ ਵਾਧੂ ਇੱਕ ਅਰਬ ਡਾਲਰ ਦੇਣ ਦਾ ਐਲਾਨ ਕੀਤਾ ਹੈ। ਚੀਨ ਇਸ ਲਈ ਪਹਿਲਾਂ ਹੀ ਤਿੰਨ ਅਰਬ ਡਾਲਰ ਦੇਣ ਦੀ ਵਚਨਬੱਧਤਾ ਪ੍ਰਗਟਾ ਚੁੱਕਾ ਹੈ। ਸ਼ੀ ਜਿੰਨਪਿੰਗ ਨੇ 14ਵੇਂ ਬ੍ਰਿਕਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਦੇ ਇੱਕ ਦਿਨ ਬਾਅਦ ਵਰਚੁਅਲ ਮੋਡ ਰਾਹੀਂ ਵਿਸ਼ਵ ਵਿਕਾਸ ‘ਤੇ ਇੱਕ ਉੱਚ ਪੱਧਰੀ ਗੱਲਬਾਤ ਕੀਤੀ। ਰਾਸ਼ਟਰਪਤੀ ਜਿੰਨਪਿੰਗ ਨੇ ਕਿਹਾ, ‘ਚੀਨ ਆਲਮੀ ਵਿਕਾਸ ਸਹਿਯੋਗ ਲਈ ਹੋਰ ਸਰੋਤ ਮੁਹੱਈਆ ਕਰਵਾਏਗਾ।’ -ਪੀਟੀਆਈ


Source link

Check Also

ਭਾਰਤੀ ਇਤਰਾਜ਼ ਦੇ ਬਾਵਜੂਦ ਚੀਨ ਦਾ ਉੱਚ ਤਕਨੀਕ ਨਾਲ ਲੈਸ ‘ਸੂਹੀਆ’ ਜਹਾਜ਼ ਸ੍ਰੀਲੰਕਾ ਦੀ ਬੰਦਰਗਾਹ ’ਤੇ ਪੁੱਜਿਆ

ਕੋਲੰਬੋ, 16 ਅਗਸਤ ਚੀਨ ਦਾ ਉੱਚ ਤਕਨੀਕੀ ‘ਸੂਹੀਆ’ ਜਹਾਜ਼ ਅੱਜ ਸ੍ਰੀਲੰਕਾ ਦੀ ਦੱਖਣੀ ਬੰਦਰਗਾਹ ਹੰਬਨਟੋਟਾ …