Home / Punjabi News / ਚੀਨ ਨੇ ਕਿਹਾ: ਅਰੁਣਾਚਲ ਪ੍ਰਦੇਸ਼ ਉਸ ਦਾ ‘ਕੁਦਰਤੀ’ ਹਿੱਸਾ

ਚੀਨ ਨੇ ਕਿਹਾ: ਅਰੁਣਾਚਲ ਪ੍ਰਦੇਸ਼ ਉਸ ਦਾ ‘ਕੁਦਰਤੀ’ ਹਿੱਸਾ

ਪੇਈਚਿੰਗ, 31 ਦਸੰਬਰ

ਚੀਨ ਨੇ ਭਾਰਤ ਦੇ ਉੱਤਰ-ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਵਿੱਚ 15 ਹੋਰ ਸਥਾਨਾਂ ਦੇ ਨਾਮ ਬਦਲਣ ਨੂੰ ਸਹੀ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਤਿੱਬਤ ਦਾ ਦੱਖਣੀ ਹਿੱਸਾ ਉਸ ਦੇ ਖੇਤਰ ਦਾ ‘ਕੁਦਰਤੀ ਹਿੱਸਾ’ ਹੈ। ਭਾਰਤ ਨੇ ਵੀਰਵਾਰ ਨੂੰ ਚੀਨ ਦੁਆਰਾ ਅਰੁਣਾਚਲ ਪ੍ਰਦੇਸ਼ ਵਿੱਚ 15 ਸਥਾਨਾਂ ਦੇ ਨਾਮ ਬਦਲਣ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਇਹ ਰਾਜ ਭਾਰਤ ਦਾ ਹਮੇਸ਼ਾ ਅਨਿੱਖੜਵਾਂ ਅੰਗ ਰਿਹਾ ਹੈ ਤੇ ਰਹੇਗਾ। ਚੀਨੀ ਵਿਦੇਸ਼ ਮੰਤਰਾਲੇ ਸ਼ਿਆਓ ਲੀਜਿਆਨ ਨੇ ਇੱਥੇ ਮੀਡੀਆ ਨੂੰ ਦੱਸਿਆ ਤਿੱਬਤ ਦਾ ਦੱਖਣੀ ਹਿੱਸਾ ਚੀਨ ਦੇ ਤਿੱਬਤੀ ਖੁਦਮੁਖਤਿਆਰ ਖੇਤਰ ਨਾਲ ਸਬੰਧਤ ਹੈ ਅਤੇ ਇਹ ਚੀਨ ਦਾ ਕੁਦਰਤੀ ਖੇਤਰ ਰਿਹਾ ਹੈ। ਵੱਖ-ਵੱਖ ਨਸਲੀ ਸਮੂਹਾਂ ਦੇ ਲੋਕ ਕਈ ਸਾਲਾਂ ਤੋਂ ਉਸ ਖੇਤਰ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਖੇਤਰਾਂ ਨੂੰ ਕਈ ਨਾਮ ਦਿੱਤੇ ਹਨ।


Source link

Check Also

ਅਮਰੀਕਾ ਨੇ ਭਾਰਤ ਤੋਂ ਭੇਜੇ ਅੰਬਾਂ ਨਾਲ ਭਰੇ 15 ਜਹਾਜ਼ ਵਾਪਸ ਮੋੜੇ

ਭਾਰਤ ਤੋਂ ਅਮਰੀਕਾ ਭੇਜੇ ਗਏ ਅੰਬਾਂ ਦੀਆਂ ਕਈ ਖੇਪਾਂ ਨੂੰ ਅਮਰੀਕੀ …