Home / Punjabi News / ਚੀਨੀ ਕਾਰੋਬਾਰੀ ਜੈਕ ਮਾ ਢਾਈ ਮਹੀਨਿਆਂ ਮਗਰੋਂ ਆਏ ਨਜ਼ਰ

ਚੀਨੀ ਕਾਰੋਬਾਰੀ ਜੈਕ ਮਾ ਢਾਈ ਮਹੀਨਿਆਂ ਮਗਰੋਂ ਆਏ ਨਜ਼ਰ

ਚੀਨੀ ਕਾਰੋਬਾਰੀ ਜੈਕ ਮਾ ਢਾਈ ਮਹੀਨਿਆਂ ਮਗਰੋਂ ਆਏ ਨਜ਼ਰ

ਪੇਈਚਿੰਗ, 20 ਜਨਵਰੀ

ਚੀਨ ਦੇ ਸਭ ਤੋਂ ਅਮੀਰਾਂ ‘ਚ ਗਿਣਿਆ ਜਾਂਦਾ ਕਾਰੋਬਾਰੀ ਜੈਕ ਮਾ ਕਰੀਬ ਢਾਈ ਮਹੀਨਿਆਂ ਦੀ ਖਾਮੋਸ਼ੀ ਮਗਰੋਂ ਅੱਜ ਆਨਲਾਈਨ ਵੀਡੀਓ ਰਾਹੀਂ ਸਾਹਮਣੇ ਆਇਆ। ਅਲੀਬਾਬਾ ਗਰੁੱਪ ਦੇ ਮੁਖੀ ਨੇ 50 ਸੈਕਿੰਡ ਦੇ ਵੀਡੀਓ ਦੌਰਾਨ ਆਪਣੀ ਫਾਊਂਡੇਸ਼ਨ ਵੱਲੋਂ ਸਮਰਥਿਤ ਅਧਿਆਪਕਾਂ ਨੂੰ ਵਧਾਈ ਦਿੱਤੀ ਪਰ ਉਸ ਨੇ ਆਪਣੇ ਗਾਇਬ ਰਹਿਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਉਸ ਨੇ ਅਲੀਬਾਬਾ ਗਰੁੱਪ ਅਤੇ ਹੋਰ ਇੰਟਰਨੈੱਟ ਕੰਪਨੀਆਂ ‘ਤੇ ਚੀਨੀ ਸਰਕਾਰ ਦੇ ਕੰਟਰੋਲ ਬਾਰੇ ਵੀ ਕੋਈ ਗੱਲ ਨਹੀਂ ਆਖੀ। ਉਸ ਨੇ ਪਿਛਲੇ ਸਾਲ 24 ਅਕਤੂਬਰ ਨੂੰ ਸ਼ੰਘਾਈ ਕਾਨਫਰੰਸ ਦੌਰਾਨ ਭਾਸ਼ਣ ਦਿੱਤਾ ਸੀ ਜਿਸ ‘ਚ ਉਸ ਨੇ ਸਰਕਾਰੀ ਨਿਗਰਾਨਾਂ ਅਤੇ ਨੀਤੀਆਂ ਦੀ ਆਲੋਚਨਾ ਕੀਤੀ ਸੀ। ਇਸ ਮਗਰੋਂ ਉਹ ਗਾਇਬ ਹੋ ਗਿਆ ਸੀ। -ਏਪੀ

Source link

Check Also

ਮਿਆਂਮਾਰ ਨੇ ਮਿਜ਼ੋਰਮ ਸਰਕਾਰ ਤੋਂ ਅੱਠ ਪੁਲੀਸ ਮੁਲਾਜ਼ਮਾਂ ਦੀ ਹਵਾਲਗੀ ਮੰਗੀ

ਮਿਆਂਮਾਰ ਨੇ ਮਿਜ਼ੋਰਮ ਸਰਕਾਰ ਤੋਂ ਅੱਠ ਪੁਲੀਸ ਮੁਲਾਜ਼ਮਾਂ ਦੀ ਹਵਾਲਗੀ ਮੰਗੀ

ਐਜ਼ੌਲ, 6 ਮਾਰਚ ਮਿਆਂਮਾਰ ਨੇ ਭਾਰਤੀ ਸੂਬੇ ਮਿਜ਼ੋਰਮ ਦੀ ਸਰਕਾਰ ਨੂੰ ਪੱਤਰ ਲਿਖ ਕੇ ਆਪਣੇ …