Home / Editorial / ਘਰ ਦੀ ਔਰਤ ਨੂੰ ਪਟਾ ਲਵੋ, ਪੂਰਾ ਘਰ ਹਾਸਲ ਹੋ ਸਕਦਾ ਹੈ

ਘਰ ਦੀ ਔਰਤ ਨੂੰ ਪਟਾ ਲਵੋ, ਪੂਰਾ ਘਰ ਹਾਸਲ ਹੋ ਸਕਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ  satwinder_7@hotmail.com
ਲੋਕ ਆਪਦਾ ਸੁਖ ਭੋਗਣ ਲਈ ਦੂਜੇ ਨੂੰ ਦੁੱਖ ਵੀ ਦਿੰਦੇ ਹਨ। ਹਰ ਕੋਈ ਆਪਦਾ ਭਲਾ ਸੋਚਦਾ ਹੈ। ਫਿਰ ਵੀ ਦੂਜੇ ਬੰਦੇ ਉੱਤੇ ਪਈ ਮੁਸੀਬਤ ਬਾਰੇ ਸੁਣ ਕੇ, ਬੰਦਾ ਵਿਆਹ ਦੀ ਖ਼ੁਸ਼ਖ਼ਬਰੀ ਦੇ ਸੁਣਨ ਵਾਂਗ ਉਸ ਕੋਲ ਭੱਜਾ ਜਾਂਦਾ ਹੈ। ਹਾਲਤ ਜਿਉਂ ਦੇਖਣੀ ਹੁੰਦੀ ਹੈ। ਜਿੰਨਾ ਸੋਚਿਆ ਹੈ। ਕਿਤੇ ਘੱਟ ਮੁਸੀਬਤ ਵਿੱਚ ਤਾਂ ਨਹੀਂ? ਮੌਕਾ ਸੰਭਾਲਣਾ ਪੈਂਦਾ ਹੈ। ਨਹੀਂ ਤਾਂ ਲੋਕ ਹੀ ਨਹੀਂ ਛੱਡਦੇ। ਕਹਿਣ ਲੱਗ ਜਾਂਦੇ ਹਨ, “ ਜੇ ਦੁੱਖ ਵਿੱਚ ਆਪਣੇ ਸਾਥ ਨਹੀਂ ਦੇਣਗੇ। ਹੋਰ ਕਿਸੇ ਤੋਂ ਕੀ ਉਮੀਦ ਕਰਨੀ ਹੈ? “ ਲੋਕਾਂ ਦੇ ਦਿਲ ਬੜੇ ਨਾਜ਼ਕ ਹਨ, ਕਿਸੇ ਨੂੰ ਸੁਖੀ ਤੇ ਦੁਖੀ ਵੀ ਨਹੀਂ ਦੇਖ ਸਕਦੇ। ਪਤਾ ਨਹੀਂ ਪਰਜਾ ਕਿਧਰ ਪਲਟ ਜਾਵੇ। ਸੁਖ ਦਾਤਾ ਦਿਆਂ ਕਰੇ। ਪਬਲਿਕ ਤੋਂ ਵੱਡਾ ਕੋਈ ਰੱਬ ਨਹੀਂ ਹੈ। ਲੋਕ ਹੀ ਨੇ ਜੋ ਬਹੁਤ ਹਲਾਸ਼ੇਰੀ ਵੀ ਦਿੰਦੇ ਹਨ। ਆਪਣਿਆਂ ਪਰਾਇਆਂ ਦਾ ਦੁੱਖ ਦੇਖ ਕੇ, ਕੀ ਸੱਚੀ ਮਨ ਦੁਖੀ ਹੁੰਦਾ ਹੈ? ਗੁੱਡੀ ਨੂੰ ਉਸ ਦੀ ਮੰਮੀ ਨੇ ਦੱਸਿਆ, “ ਗੁਆਂਢਣ ਦਾ ਕੋਈ ਅਪ੍ਰੇਸ਼ਨ ਹੋਇਆ ਹੈ। ਉਸ ਦੇ ਖ਼ੂਨ ਵਿੱਚ ਚਿਕਨਾਹਟ-ਕਿਸਟਸਟੌਲ ਬਹੁਤ ਹੈ। ਮੈਨੂੰ ਤਾਂ ਗੁਆਂਢਣ ਨੇ ਇਹੀ ਦੱਸਿਆ ਸੀ,  ‘ ਦਿਲ ਉੱਤੇ ਕਦੇ-ਕਦੇ ਕੁੱਝ ਕੁ ਮਿੰਟਾਂ ਲਈ, ਬਹੁਤ ਜ਼ੋਰ ਦੀ ਦਰਦ ਹੁੰਦਾ ਹੈ। ਅੱਖਾਂ ਮੂਹਰੇ ਹਨੇਰਾ ਆ ਜਾਂਦਾ ਹੈ। ਆਵਾਜ਼ ਵੀ ਨਹੀਂ ਨਿਕਲਦੀ। ‘ ਇਸ ਤਰਾਂ ਲੱਗਦਾ ਹੈ। ਉਸ ਦਾ ਖ਼ੂਨ ਗਾੜ੍ਹਾ ਹੈ। ਖ਼ੂਨ ਦੇ ਸਰਕਲ ਕਰਨ ਵਿੱਚ ਰੁਕਾਵਟ ਆ ਰਹੀ ਹੈ। ਡਾਕਟਰ ਦੇ ਮੁਤਾਬਿਕ, ਦੁੱਧ ਤੋਂ ਬਣੀਆਂ ਚੀਜ਼ਾਂ ਲੋੜ ਮੁਤਾਬਿਕ ਹੀ ਖਾਣੀਆਂ ਚਾਹੀਦੀਆਂ ਹਨ। “ “ ਮੰਮੀ ਕੀ ਤੁਸੀਂ ਉਸ ਨੂੰ ਮਿਲਣ ਨਹੀਂ ਗਏ? ਹੁਣ ਉਸ ਦਾ ਕੀ ਹਾਲ ਹੈ? “ “ ਆਪਣਾ ਪਰਿਵਾਰ ਹੀ ਕਿੰਨਾ ਵੱਡਾ ਹੈ? ਫ਼ੋਨ ਉੱਤੇ ਗੱਲ ਕਰਨ ਦਾ ਮਸਾਂ ਮੌਕਾ ਮਿਲਦਾ ਹੈ। “ ਗੁੱਡੀ ਨੇ  ਗੁਆਂਢਣ ਨੂੰ ਫ਼ੋਨ ਕੀਤਾ। ਉਸ ਨੇ ਪੁੱਛਿਆ, “ ਕੀ ਤੇਰਾ ਅਪ੍ਰੇਸ਼ਨ ਠੀਕ-ਠਾਕ ਹੋ ਗਿਆ? ਡਾਕਟਰ ਨੇ ਕਿਵੇਂ ਅਪ੍ਰੇਸ਼ਨ ਕੀਤਾ ਹੈ? “

ਗੁਆਂਢਣ ਨੇ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ, “ ਲੱਕ ਤੇ ਲੱਤ ਦੇ ਜੋੜ ਵਿੱਚੋਂ ਸੱਜੇ ਪਾਸਿਉਂ ਦੀ ਟਿੱਕੇ ਲਗਾਉਣ ਵਾਲੀ ਸਰਿੰਜ ਲਾਈ ਸੀ। ਉਸ ਰਾਹੀਂ ਬਹੁਤ ਬਰੀਕ ਕੈਮਰਾ ਪਾ ਕੇ, ਖੱਬੇ ਪਾਸੇ ਦਿਲ ਤੇ ਨਾਲੀਆਂ ਦਾ ਖ਼ੂਨ ਦਾ ਦੌਰਾ ਦੇਖਿਆ ਸੀ। “  ਗੁੱਡੀ ਨੇ ਕਿਹਾ, “  ਕੀ ਤੈਨੂੰ ਸੁਰਤ ਸੀ। ਡਾਕਟਰ ਕੀ ਕਰ ਰਹੇ ਹਨ? “ “ ਹਾਂ ਦਰਦ ਤਾਂ ਹੋਇਆ ਸੀ। ਪਰ ਕੋਈ ਖ਼ਾਸ ਤਕਲੀਫ਼ ਨਹੀਂ ਹੋਈ। ਬੇਹੋਸ਼ੀ ਦਾ ਟਿਕਾ ਪਹਿਲਾਂ ਲਾਇਆ ਸੀ। ਡਾਕਟਰ ਨੇ ਪਹਿਲਾਂ ਡਰਾ ਦਿੱਤਾ ਸੀ। ਉਸ ਨੇ ਦੱਸਿਆ ਸੀ, ‘ 2% ਮਰੀਜ਼ ਇਹ ਅਪ੍ਰੇਸ਼ਨ ਕਰਦੇ ਸਮੇਂ ਮਰ ਜਾਂਦੇ ਹਨ। “  “ ਬੰਦਾ ਸਹਿਕ ਕੇ ਹੀ ਮਰ ਜਾਂਦਾ ਹੋਣਾ ਹੈ। ਬਹੁਤੇ ਗਾੜ੍ਹੇ ਖ਼ੂਨ ਵਾਲਿਆਂ ਦਾ, ਕੈਮਰਾ ਬਲੱਡ ਦਾ ਸਰਕਲ ਰੋਕ ਲੈਂਦਾ ਹੋਣਾ ਹੈ। ਹਰ ਪਾਸੇ ਹੀ ਕੈਮਰੇ ਉੱਤੇ ਜ਼ਕੀਨ ਕੀਤਾ ਜਾਂਦਾ ਹੈ। “  “ ਮੈਂ ਬਹੁਤ ਡਰਦੀ ਸੀ। ਕਿਤੇ ਮੈਂ ਹੀ ਉਨ੍ਹਾਂ ਦੋ ਵਿਚੋਂ ਹੀ ਨਾਂ ਹੋਵਾਂ। ਪੱਟ ਉੱਤੇ ਜ਼ਖਮ, ਰਾਈ ਜਿੰਨਾ ਹੈ। ਪਰ ਤਿੰਨ ਦਿਨ ਹੋ ਗਏ ਹਨ। ਲੱਤ ਆਕੜੀ ਪਈ ਹੈ। ਸੋਜ ਅਜੇ ਹੋਰ ਚੜ੍ਹ ਰਹੀ ਹੈ। ਡਾਕਟਰਾਂ ਨੂੰ ਕੋਈ ਖ਼ਾਸ ਨੁਕਸ ਨਹੀਂ ਲੱਭਿਆ। “  “ ਕੀ ਤੈਨੂੰ ਯਾਦ ਹੈ? ਆਪਾਂ ਚਾਚੇ, ਭੂਆ, ਤਾਈ, ਦਾਦੀ ਦੇ ਬਿਮਾਰ ਹੋਣ ਤੇ ਪਤਾ ਲੈਂਦੀਆਂ ਹੁੰਦੀਆਂ ਸੀ। ਹੁਣ ਬਿਮਾਰ ਹੋਣ ਦੀ ਆਪਣੀ ਬਾਰੀ ਆ ਗਈ ਹੈ। ਤੂੰ ਛੋਟੀ ਦੀ ਖ਼ਬਰ ਕਿਉਂ ਨਹੀਂ ਲਈ ਸੀ? ਉਸ ਦੀ ਗੋਡੇ ਦੀ ਚੱਪਣੀ ਦਾ ਅਪ੍ਰੇਸ਼ਨ ਹੋਇਆ ਸੀ। ਚਾਰ ਮਹੀਨੇ ਹੋ ਗਏ ਹਨ। ਅਜੇ ਤੱਕ ਚੱਜ ਨਾਲ ਤੁਰ ਨਹੀਂ ਹੁੰਦਾ। ਜੇ ਕੰਮ ਦੀ ਇੰਨਸ਼ੋਰੈਂਸ ਨਾਂ ਹੁੰਦੀ। ਆਮਦਨ ਖੜ੍ਹ ਜਾਣੀ ਸੀ। “  “ ਜੀਜਾ ਆਪ ਬਥੇਰੇ ਪੈਸੇ ਕੰਮਾਂ ਲੈਂਦਾ ਹੈ। ਪਰਪਾਟੀ ਡੀਲਰ ਹੈ। ਗੱਲ ਬਰਾਬਰ ਹੋ ਗਈ। ਹੁਣ ਉਹ ਮੇਰੇ ਘਰ ਤੱਕ ਨਹੀਂ ਆਈ। ਸੱਚ ਤੈਨੂੰ ਦੱਸਣਾ ਸੀ। ਕਲ ਤੋਂ ਹੈਪੀ ਵੀ ਨੌਕਰੀ ਕਰਨ ਨਹੀਂ ਜਾ ਰਹੀ। ਉਸ ਨੇ ਦੋ ਹਫ਼ਤੇ ਦੀ ਸਿੱਕ ਕੋਲ ਕੀਤੀ ਹੈ। ਹੁਣੇ ਹੀ ਉਹ ਪੌੜੀਆਂ ਉੱਤੋਂ ਡਿਗ ਗਈ ਹੈ। ਉਸ ਦੀ ਕੂਹਣੀ ਨਿਕਲ ਗਈ ਹੈ। ਉਸੇ ਦਾ ਫ਼ੋਨ ਆ ਰਿਹਾ ਹੈ। “

ਗੁੱਡੀ ਨੇ ਫ਼ੋਨ ਕੱਟ ਕੇ, ਥੋੜੇ ਚਿਰ ਪਿੱਛੋਂ ਹੈਪੀ ਨੂੰ ਫ਼ੋਨ ਕਰ ਲਿਆ, “ ਹੈਪੀ ਕੀ ਹੋ ਗਿਆ? ਤੂੰ ਤਾਂ ਸਬ ਤੋਂ ਛੋਟੀ ਹੈ। ਹੁਣੇ ਠੋਕਰਾਂ ਖਾ ਕੇ ਡਿਗਦੀ ਫਿਰਦੀ ਹੈ। ਤੇਰੇ ਜੋੜ ਬੜੇ ਕੱਚੇ ਲੱਗਦੇ ਹਨ। ਕਸਰਤ ਕਰਕੇ, ਇੰਨਾ ਨੂੰ ਮਜ਼ਬੂਤ ਬਣਾਂ। “ “ ਗਲੀਚੇ ਵਿੱਚ ਪੈਰ ਅੜਕ ਗਿਆ। ਮੈਂ ਧੋਣ ਭਰਨੇ ਉੱਤੋਂ ਥੱਲੇ ਆ ਗਈ। ਬਹੁਤ ਦਰਦ ਹੁੰਦੀ ਹੈ। ਭੈਣ ਦੱਸ ਜੇ ਕੋਈ ਹੱਡੀਆਂ ਦਾ ਸਿਆਣਾਂ ਹੈ। ਉਸੇ ਨੂੰ ਦਿਖਾ ਲਵਾਂ। ਡਾਕਟਰ ਤਾਂ ਚੀਰ ਫਾੜ ਕਰਨਗੇ। ਮਹੀਨੇ ਲਈ ਬੰਨ੍ਹ ਕੇ ਬੈਠਾ ਦੇਣਗੇ। “ “ ਤੂੰ ਕੂਹਣੀ ਨੂੰ ਚੜ੍ਹਵਾਂ ਕੇ, ਐਕਸਰੇ ਕਰਾ ਕੇ ਵੀ ਡਾਕਟਰ ਨੂੰ ਦਿਖਾ ਲਈ। ਪਤਾ ਲੱਗ ਜਾਵੇਗਾ। ਥਾਂ ਸਿਰ ਜੋੜ ਲੱਗ ਗਿਆ ਜਾਂ ਨਹੀਂ। ਜੇ ਜੋੜ ਨਾਂ ਲੱਗਿਆ। ਬਾਰ-ਬਾਰ ਜੋੜ ਉੱਤਰਦਾ ਰਹਿੰਦਾ ਹੈ। ਫਿਰ ਤਾਂ ਡਾਕਟਰੀ ਇਲਾਜ ਕਰਾਉਣਾ ਪੈਣਾ ਹੈ। ਹੌਲੀ-ਹੌਲੀ ਆਰਾਮ ਆਵੇਗਾ। ਇਸ ਸਰੀਰ ਤੋਂ ਦੱਬ ਕੇ ਕੰਮ ਲੈਣਾ ਚਾਹੀਦਾ।

ਸੁੱਖੀ ਨੇ ਕੈਨੇਡਾ ਆ ਕੇ6 ਸਾਲਾਂ ਪਿੱਛੋਂ, ਆਪਦੇ ਮਾਂ-ਬਾਪ ਦੀ ਕੈਨੇਡਾ ਆਉਣ ਦੀ ਅਪਲਾਈ ਕਰ ਦਿੱਤੀ ਸੀ। ਮਾਂ-ਬਾਪ ਨੇ ਐਪਲੀਕੇਸ਼ਨ ਭਰਕੇ ਭੇਜੀ ਨੂੰ ਦੋ ਸਾਲ ਹੋ ਗਏ ਸਨ। ਸੁੱਖੀ ਦੇ ਭਰਾ ਮੱਖਣ ਨੇ ਨਾਲ ਆਉਣਾ ਸੀ। ਉਹ 30 ਸਾਲਾਂ ਦਾ ਹੋ ਗਿਆ ਸੀ। ਉਹ ਪੰਜਾਬ ਤੋਂ ਦਿੱਲੀ ਤੱਕ ਟੈਕਸੀ ਚਲਾਉਂਦਾ ਸੀ। ਰਸਤੇ ਵਿੱਚ ਇੱਕ ਕੁੜੀ ਮੇਨਕਾ ਠਾਣੇਦਾਰਨੀ ਹਰ ਗੇੜੇ ਹੀ ਉਸ ਦੀ ਗੱਡੀ ਰੋਕਦੀ ਸੀ। ਹਰ ਬਾਰ ਉਹ ਪੁੱਛਦੀ ਸੀ, “ ਉਏ ਪੰਜਾਬੀ ਮੁੰਡੇ, ਉਏ ਚੱਲ ਆਜਾ, ਬੜਾ ਤਾਜ਼ਾ ਲੱਗੇ ਹੈ। ਤੂੰ ਘਬਰਾਤਾਂ ਕਿਉਂ ਹੈ? ਤੇਰਾ ਨਾਮ ਕਿਆ ਹੈ ਰੇ? “ ਠਾਣੇਦਾਰਨੀਏ, ਮੇਰਾ ਨਾਮ ਮੱਖਣ ਹੈ। ਕੀ ਹਰ ਬਾਰ ਨਾਮ ਭੁੱਲ ਜਾਂਦੀ ਹੈ? ਤੂੰ ਵੀ ਦੱਸ ਤੇਰਾ ਕੀ ਨਾਮ ਹੈ? “ “ ਮੇਰਾ ਨਾਮ ਤੋਪ ਹੈ। ਜਿਸ ਦਿਨ ਚੱਲ ਗਈ। ਪਾਣੀ ਨਹੀਂ ਮਾਂਗੇਗਾ। ਕਿਧਰ ਜਾਣਾ ਹੈ? ਇਹ ਬੈਗ ਮੇ ਕਿਆ ਹੈ ਦਿਖਾਦੇ? “ ਪੰਜਾਬ ਤੋਂ ਦਿੱਲੀ, ਦਿੱਲੀ ਤੋਂ ਪੰਜਾਬ ਜਾਂਦਾ ਹਾਂ। ਦਿਖਾਵਾਂ, ਬੈਗ ਵਿੱਚ ਬੰਬ ਹੈਗਾ। “ “ ਮੁੱਝੇ ਡਰਾਤਾ ਹੈ। ਤੇਰੇ ਕੋ ਛੋਡੂਗੀ ਨਹੀਂ। “ ਮੈਂ ਕਿਹੜਾ ਕਹਿੰਦਾ, “ ਛੋੜ ਦੇ, “ ਤੇਰੀ ਕੈਦ ਕੱਟਣ ਨੂੰ ਜੀਅ ਕਰਦਾ ਹੈ। “ ਉਹ ਵਾਲਾ ਬੈਗ ਦਿਖਾ, ਕਿਆ ਬਲੈਤੀ ਹੈ? “ “ ਬਲੈਤੀ ਤੋਂ ਮੈਂ ਵੀ ਹੋਨੇ ਵਾਲਾ ਹੂੰ। ਬੈਗ ਕੈਨੇਡਾ ਕਾ ਬਨਾ ਹੈ। ਲੇਗੀ ਕਿਆ? “ “ ਜਾਨ ਸੇ ਮਾਰ ਦੂਗੀ। ਐਸੇ ਮੇਰੇ ਵੱਲ ਦੇਖਾਤਾ ਹੈ। ਕਿਆ ਭੰਗ ਪੀ ਰਖੀ ਹੈ। ਸਿਧੀ ਦਿਲ ਪੇ, ਤੇਰੀ ਮੋਟੀ ਆਂਖੋ ਸੇ ਗੋਲੀ ਲੱਗੇ ਰੇ। ਲੇ ਜਾ ਇਸ ਛਕਰੇ ਕੋ, ਚੱਲ ਨਿੱਕਲ ਇਧਰ ਕਾਰ ਸੇ। “

ਇਸ ਬਾਰੀ ਮੱਖਣ ਦੀ ਕਾਰ ਅੱਗੇ, ਮੋਟਰ ਸਾਈਕਲ ਵਾਲੇ ਦੋ ਨੌਜਵਾਨ ਸਨ। ਠਾਣੇਦਾਰਨੀ ਮੇਨਕਾ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੀ ਤਲਾਸ਼ੀ ਲੈਣ ਲੱਗ ਗਈ। ਉਸ ਨੇ ਪਿਛਲੀ ਸਵਾਰੀ ਦੇ ਲੱਕ ਉੱਤੇ ਹੱਥ ਮਾਰਿਆ। ਉਸ ਮੁੰਡੇ ਨੇ ਲੱਕ ਨਾਲ ਟਾਰਚ ਟੰਗੀ ਹੋਈ ਸੀ। ਖੇਤ ਦੇ ਨੱਕੇ ਮੋੜਦੇ ਆਏ ਸਨ। ਉਸ ਨੇ ਰੋਲਾ ਪਾ ਦਿੱਤਾ। ਉਏ ਗੰਨ ਫੜ ਲਈ। ਕੀਹਦੇ ਗੋਲੀ ਮਾਰਨ ਚੱਲੇ ਸੀ? ਮੈਨੇ ਅੱਤਵਾਦੀ ਫੜ ਲਏ ਹਨ। ਸਾਰੇ ਪੁਲਿਸ ਵਾਲੇ ਛੋਹੇਰੇ, ਕਿਥੇ ਮਰ ਗਏ? “ ਦੋ ਹੌਲਦਾਰ ਗੋਲੀ ਦਾ ਨਾਂ ਸੁਣਕੇ ਦੂਰੋਂ ਭੱਜੇ ਆਏ। ਉਨ੍ਹਾਂ ਨੇ ਉੱਪਰ ਨੂੰ ਹਵਾਈ ਗੋਲੀ ਚਲਾ ਦਿੱਤੀ। ਠਾਣੇਦਾਰਨੀ ਮੇਨਕਾ ਬੌਂਦਲ ਗਈ। ਉਸ ਨੇ ਮੋਟਰ ਸਾਈਕਲ ਚਲਾਉਣ ਵਾਲਾ ਮੁੰਡਾ ਮੂਧਾ ਪਾ ਲਿਆ। ਉਸ ਨੇ ਕਿਹਾ, “ ਗੋਲੀ ਕਿਸ ਨੇ ਚਲਾਈ? ਮੈ ਨੇ ਵੀ ਲਾਗੇ। ਤੂੰ ਨੇ ਹੀ ਗੋਲੀ ਚਲਾਈ ਹੈ “ ਦੂਜੇ ਮੁੰਡੇ ਨੇ ਹੱਥ ਬੰਨ੍ਹਦੇ ਹੋਏ ਕਿਹਾ, “ ਸਾਡੇ ਦੋਨਾਂ ਕੋਲ ਗੰਨ ਨਹੀਂ ਹੈ। ਗੋਲੀ ਕਿਵੇਂ ਚੱਲ ਗਈ? “  “ ਪਿੱਛੇ ਨੂੰ ਹੱਟ। ਉੱਤੇ ਚੜ੍ਹੀ ਜਾਨਾਂ। ਗੰਟਾਂ ਵਜਾਦੂਗੀ। ਤੂੰ ਉਹੀ ਹੈ ਨਾਂ ਗੁੰਡਾ ਮੂਛੋਂ ਵਾਲਾ। ਠਾਣੇ ਮੇ ਤੇਰੀ ਫ਼ੋਟੋ ਕਲ ਹੀ ਲੱਗੀ ਹੈ। ਇੱਧਰ ਆ ਜਾ ਹੌਲਦਾਰਾ ਇਸ ਕੀ ਪੱਕੜ, ਟਾਂਗ ਪੱਕੜ। ਲੱਦ ਇਸ ਨੂੰ ਗਾਡੀ ਮੇ। ਲੇ, ਲੇ ਤਲਾਸ਼ੀ ਇਸ ਕੀ। “

ਮੇਨਕਾ ਮੱਖਣ ਵੱਲ ਨੂੰ ਹੋ ਗਈ। ਉਸ ਨੇ ਕਿਹਾ, “  ਤੂੰ ਫਿਰ ਆ ਗਿਆ। ਕਿਆ ਅਵਾਰਾ ਹੋ? ਤੂੰ ਸੜਕੋਂ ਕੇ ਚੱਕਰ ਹੀ ਕਾਟਤਾ ਰਹੇਗਾ? ਕੁੱਝ ਦਾਲ ਮੇ ਕਾਲਾ ਜ਼ਰੂਰ ਹੈ। ਤਲਾਸ਼ੀ ਤੋਂ ਤੇਰੀ ਵੀ ਲੈ ਕਰ ਛੋਡੂਗੀ। “  “ ਕੀ ਤੈਨੂੰ ਮੈਂ ਯਾਦ ਹਾਂ? ਅਸੀਂ ਪੰਜਾਬੀ ਜਿਹਦੇ ਦਿਲ ਵਿੱਚ ਵੜ ਜਾਈਏ। ਅੰਦਰ ਨੂੰ ਘੁੱਸਦੇ ਜਾਂਦੇ ਹਾਂ। ਬਾਹਰ ਨਿਕਲਣ ਦਾ ਰਸਤਾ ਤੋਂ ਭੂਲ ਹੀ ਜਾਤੇ ਹੈ। ਦੇਖੂ ਤੋਂ ਮੈਂ ਕਹਾਂ ਪਹੁੰਚਾ ਹੂੰ। “ “ ਤੇਰੇ ਕੋ ਐਸੇ ਕੈਸੇ ਭੂਲ ਜਾਊ। ਰੋਜ਼ ਤੋਂ ਆਂਖੌਂ ਕੇ ਸਾਮਨੇ ਸੇ ਗੁਜ਼ਰਤਾ ਹੈ। ਤੂੰ ਮਾਲ ਬੜਾ ਖ਼ਰਾ ਲਾਗੇ ਹੈ। ਬਤਾਊ ਮੈਂ ਅਬੀ ਡਿਊਟੀ ਪਰ ਹੂੰ। ਕਭੀ ਛੁੱਟੀ ਕੇ ਦਿਨ ਮਿਲਨਾ। ਤੇਰੀ ਛੁੱਟੀ ਕਰ ਦੂਗੀ।“ ਮੱਖਣ ਨੇ ਕਿਹਾ, “ ਜਿਸ ਦਿਨ ਮੈਂ ਪੰਗਾ ਲੈ ਲਿਆ। ਡਿਊਟੀ ਕਰਨੀ ਭੁੱਲ ਜਾਵੇਗੀ। ਪੱਕੀ ਛੁੱਟੀ ਕਰ ਦੇਵਾਂਗਾ।“  “ ਤੂੰ ਮੇਰਾ ਖ਼ਸਮ ਲੱਗਤਾ ਹੈ। ਮੈ ਨੇ ਤੁਝੇ ਨਹੀਂ ਛੋਡਨਾਂ, ਤੂੰ ਆਜਾ। “ ਉਹ ਉਸ ਦੇ ਵੱਲ ਉਲਰੀ, ਮੱਖਣ ਨੇ ਕਾਰ ਦੀ ਸੀਟ ਦਾ ਬਟਨ ਦੱਬ ਦਿੱਤਾ। ਸੀਟ ਪਿੱਛੇ ਨੂੰ ਹੋ ਗਈ। ਮੇਨਕਾ ਆਪਣਾ ਬੋਝ ਸੰਭਾਲ ਨਾਂ ਸਕੀ। ਉਸ ਦੇ ਉੱਤੇ ਡਿਗ ਗਈ। ਮੱਖਣ ਨੇ ਜੱਫੀ ਮਾਰ ਲਈ। “ ਬੱਚ ਕੇ ਕਿਤੇ ਅੱਜ ਹੀ ਨਾਂ ਮੇਰੇ ਉੱਤੇ ਮਰ ਜਾਵੀਂ। “  ਉਹ ਝਟਕੇ ਨਾਲ ਉੱਠ ਗਈ। ਉਸ ਨੇ ਕਿਹਾ, “ ਕਾਟ ਕੇ ਰੱਖ ਦੂਗੀ। ਜ਼ਿਆਦਾ ਆਗੇ ਬੜਾ ਤੋਂ, ਛੋਡੂਗੀ ਨਹੀਂ। “

ਅੱਗਲੇ ਦਿਨ ਉਹ ਸਾਰੀਆਂ ਗੱਡੀਆਂ ਨੂੰ ਲੰਘੀ ਜਾਣ ਦੇ ਰਹੀ ਸੀ। ਉਸ ਨੂੰ ਮੱਖਣ ਦੀ ਉਡੀਕ ਸੀ। ਮੱਖਣ ਨੂੰ ਟੈਕਸੀ ਦਾ ਗੇੜਾ ਨਹੀਂ ਮਿਲਿਆ ਸੀ। ਉਸ ਨੂੰ ਸੁੱਤੇ ਪਏ ਨੂੰ ਮੇਨਕਾ ਸੁਪਨੇ ਵਿੱਚ ਦਿਸ ਰਹੀ ਸੀ। ਤੀਜੇ ਦਿਨ ਉਹ ਦਿੱਲੀ ਵੱਲ ਗਿਆ। ਉਸ ਨੇ ਨਾਕੇ ਕੋਲ ਜਾ ਕੇ, ਆਪ ਹੀ ਟੈਕਸੀ ਰੋਕ ਲਈ। ਮੇਨਕਾ ਪੁਲਿਸ ਦੀ ਗੱਡੀ ਵਿੱਚ ਬੈਠੀ ਸੀ। ਮੱਖਣ ਨੇ ਪੁੱਛਿਆ, “ ਮੈਡਮ ਗੱਡੀ ਦੀ ਤਲਾਸ਼ੀ ਲਵੋ ਜੀ। ਤੁਹਾਡੀ ਗੋਲੀ ਤੋਂ ਬੜਾ ਡਰ ਲੱਗਦਾ ਹੈ। ਰਾਤ ਦੀ ਨੀਂਦ ਵੀ ਉੱਡ ਗਈ ਹੈ। “ “ ਸਾਮਨੇ ਸੇ ਹੱਟ ਜਾ, ਕਿਆ ਇਧਰ ਹੀ ਚੱਕਰ ਕਾਟਨੇ ਹੈ? ਤੂੰ ਨੇ ਮੇਰਾ ਜੀਨਾਂ ਹਰਾਮ ਕਰ ਰਖਾ ਹੈ। “ “ ਇਹ ਕੰਮ ਤਾਂ ਠਾਣੇਦਾਰਾਂ ਦਾ ਹੈ। ਮੈਨੂੰ ਤਾਂ ਸੁਪਨੇ ਵਿੱਚ ਵੀ ਤੂੰ ਦਿਸਦੀ ਹੈ। “  “  ਉਏ ਸੱਚੀਂ ਮੇਰਾ ਵੀ ਤੋਂ ਇਹੀ ਹਾਲ ਹੈ। ਮੇਰੇ ਕੋ ਤੂੰ ਦਿਨ ਮੇ ਹੀ ਚਾਰੋ ਤਰਫ਼ ਦਿਸੇ ਹੈ। ਮੈਂ ਤੇਰੀ ਦੁਲਹਨ ਬਣਨੇ ਕੋ ਤਿਆਰ ਬੈਠੀ ਹੂੰ। ਕਰ ਡਾਲ ਸ਼ਾਦੀ ਮੇਰੇ ਸੇ। “ “ ਪੰਜਾਬੀ ਮੁੰਡੇ ਨਾਲ ਕੱਟ ਲਵੇਗੀ। ਸਾਡੇ ਘਰ ਤੇਰੀ ਠਾਣੇਦਾਰੀ ਨਹੀਂ ਚੱਲਣੀ। ਮੇਰੀ ਮਾਂ ਠਾਣੇਦਾਰ ਹੈ। “  “ ਉਏ ਸਬ ਕੁੱਝ ਮਨਜ਼ੂਰ ਹੈ। ਤੂੰ ਸ਼ਾਦੀ ਕੀ ਤਰੀਕ ਪੱਕੀ ਕਰ। “ “  ਮੈਂ ਖ਼ਾਲੀ ਟੈਕਸੀ ਤੇਰੇ ਲਈ ਲੈ ਕੇ ਆਇਆਂ ਹਾਂ। ਢਿੱਲ ਕਾਸਦੀ ਹੈ। ਗੱਡੀ ਵਿੱਚ ਬੈਠ ਜਾ। ਅੱਜ ਹੀ ਪੰਜਾਬੀ ਦੀਆਂ ਲਾਮਾ ਪੜ੍ਹਾ ਕੇ, ਤੈਨੂੰ ਪੰਜਾਬੀ ਬਣਾਂ ਲੈਂਦੇ ਹਾਂ। “ ਮੱਖਣ ਨੇ ਟੈਕਸੀ ਦੀ ਸਵਾਰੀ ਵਾਂਗ ਦੁਲਹਨ ਗੱਡੀ ਵਿੱਚ ਬੈਠਾ ਲਈ। ਘਰ ਵਾਲਿਆਂ ਨੂੰ ਫ਼ੋਨ ਕਰ ਦਿੱਤਾ, “ ਮੰਮੀ ਡੈਡੀ ਨੂੰ ਲੈ ਕੇ, ਮੁੱਲਾਂਪੁਰ ਗੁਰਦੁਆਰੇ ਸਾਹਿਬ ਆ ਜਾ। ਮੇਰੇ ਦੋਸਤ ਦਾ ਵਿਆਹ ਹੈ। “ ਉਹ ਭਨੋਹੜ੍ਹ ਤੋਂ 10 ਮਿੰਟਾਂ ਵਿੱਚ ਪਹੁੰਚ ਗਏ। ਮੇਨਕਾ ਵੱਲੋਂ ਕੋਈ ਨਹੀਂ ਸੀ। ਮੱਖਣ ਦੇ ਸਿਹਰਾ ਲੱਗਾ ਸੀ। ਸਿਹਰੇ ਨੂੰ ਗੁਰਦੁਆਰੇ ਦੇ ਗ੍ਰੰਥੀ ਨੇ ਜਦੋਂ ਉਤਾਰਿਆ। ਮੱਖਣ ਦੇ ਮੰਮੀ-ਡੈਡੀ, ਉਸ ਨੂੰ ਅੱਖਾਂ ਕੱਢ ਰਹੇ ਸਨ। ਜਦੋਂ ਉਹ ਘਰ ਪਹੁੰਚੇ। ਉਸ ਦੇ ਡੈਡੀ ਨੇ ਕਿਹਾ, “ ਨਿਕਲ ਜਾ ਮੇਰੇ ਘਰੋਂ। ਤੂੰ ਮੇਰਾ ਨੱਕ ਕੱਟਾ ਕੇ ਰੱਖ ਦਿੱਤਾ। ਪਿੰਡ ਵਾਲੇ ਕੀ ਕਹਿਣਗੇ? ਇਹ ਬਿਹਾਰਨ ਕਿਥੋਂ ਲੈ ਆਏ? “ ਮੇਨਕਾ ਦੀ ਠਾਣੇਦਾਰਾਂ ਵਾਲੀ ਬੋਲੀ ਸੀ। ਉਸ ਨੇ ਇੰਨਕਾਂਊਟਰ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, “ ਪਾਸੇ ਹੱਟ ਜਾਵੋ। ਸਬ ਦੇ ਗੋਲੀ ਮਾਰ ਦੂਗੀ। ਮੇਰੀ ਜਾਤ ਕੋ ਗਾਲੀ ਦੇਤਾ ਹੈ। ਕਿਸ ਨੇ ਰੋਕਾ ਵੇ ਮੇਰਾ ਰਸਤਾ? “  “ ਮੈ ਇਸ ਕਾ ਬਾਪ ਹੂੰ। ਤੂੰ ਬਤਾ ਕਿਧਰ ਸੇ ਆ ਗਈ? ਮੇਰੇ ਬੇਟੇ ਕੋ ਬਾਗੀ ਬਨਾ ਦੀਆਂ। “  ਮੱਖਣ ਦੀ ਮੰਮੀ ਰੋਂਣ ਪਿੱਟਣ ਲੱਗ ਗਈ। ਉਹ ਕਹਿ ਰਹੀ ਸੀ, “ ਮੈਂ ਪੱਟੀ ਗਈ ਲੋਕੋ। ਮੇਰੇ ਮੁੰਡੇ ਨੇ ਡਾਕੂ ਫੂਲਨ ਦੇਵੀ ਨਾਲ ਵਿਆਹ ਕਰਾ ਲਿਆ ਹੈ। ਸਾਨੂੰ ਇਹ ਸਬ ਨੂੰ ਮਾਰ ਦੇਵੇਗੀ। ਕੋਈ ਬਚਾਵੋ। “ ਮੱਖਣ ਨੇ ਮੇਨਕਾ ਨੂੰ ਮੰਮੀ ਦੇ ਪੈਰਾਂ ਵੱਲ ਨੂੰ ਇਸ਼ਾਰਾ ਕੀਤਾ। ਠਾਣੇਦਾਰਨੀ ਸੀ। ਸਬ ਜਾਣਦੀ ਸੀ। ਘਰ ਦੀ ਔਰਤ ਨੂੰ ਪਟਾ ਲਵੋ, ਪੂਰਾ ਘਰ ਹਾਸਲ ਹੋ ਸਕਦਾ ਹੈ। ਮੇਨਕਾ ਨੇ ਮੱਖਣ ਦੀ ਮੰਮੀ ਦੇ ਪੈਰ ਫੜ ਲਏ। ਉਸ ਨੇ ਕਿਹਾ, “ ਮੈਂ ਜੀ ਫੂਲਨ ਦੇਵੀ ਨਹੀਂ ਹੂੰ। ਆਪ ਕੀ ਬਹੂ ਹੂੰ। ਪਹਿਲੇ ਠਾਣੇਦਾਰਨੀ ਥੀ। ਇਸੀ ਲੀਏ ਤੋਂ ਜਬਾਨ ਫਿਸਲ ਗਈ। ਮੁਆਫ ਕਰਨਾ ਮੰਮੀ ਜੀ। “  “ ਮੇਰੀ ਬਹੂ ਠਾਣੇਦਾਰਨੀ ਹੈ। ਮੈਂ ਪਿੰਡ ਦੀ ਪੰਚਣੀ ਹਾਂ। ਮੇਰੀ ਤਾਂ ਟੌਹਰ ਬਣ ਗਈ। ਮੱਖਣ ਬਹੂ ਤੋਂ ਹੀ ਕੁੱਝ ਸਿੱਖ ਲੈ। ਇਸ ਨੇ ਪਹਿਲੇ ਦਿਨ ਹੀ ਮੇਰੇ ਪੈਰ ਫੜ ਲਏ ਹਨ। “ ਮੰਮੀ ਜੀ, ਮੰਮੀ ਜੀ “ ਕਹਿੰਦੀ ਦਾ ਮੂੰਹ ਸੁੱਕਦਾ ਹੈ। ਆਜੋ ਲੰਘ ਆਵੋ। ਮੈਂ ਪਾਣੀ ਬਾਰ ਕੇ ਪੀ ਲਵਾਂ। “  ਮੱਖਣ ਦੇ ਡੈਡੀ ਨੇ ਕਿਹਾ, “ ਸ਼ਰਮ ਕਾਹਦੀ ਹੈ। ਮੈਂ ਗੀਤ ਗਾ ਦਿੰਦਾ ਹਾਂ। ਪਾਣੀ ਬਾਰ ਬੰਨੇ ਦੀਏ ਮਾਏ। ਬੰਨਾ ਬੰਨੀ ਬਾਹਰ ਖੜ੍ਹੇ।

Check Also

Admitted – Full Movie | Award-Winning Transgender Documentary | Dhananjay, Ojaswwee | RFE TV | LGBT

A striking, uplifting journey of five decades to become the first Transgender student of Panjab …

%d bloggers like this: