Home / World / ਗ੍ਰੇਟਰ ਨੋਇਡਾ : 15 ਸਾਲਾ ਲੜਕਾ ਹੀ ਨਿਕਲਿਆ ਮਾਂ ਤੇ ਭੈਣ ਦਾ ਹੱਤਿਆਰਾ

ਗ੍ਰੇਟਰ ਨੋਇਡਾ : 15 ਸਾਲਾ ਲੜਕਾ ਹੀ ਨਿਕਲਿਆ ਮਾਂ ਤੇ ਭੈਣ ਦਾ ਹੱਤਿਆਰਾ

ਗ੍ਰੇਟਰ ਨੋਇਡਾ : ਗ੍ਰੇਟਰ ਨੋਇਡਾ ਵਿਚ 4 ਦਸੰਬਰ ਦੀ ਰਾਤ ਨੂੰ ਮਾਂ ਅਤੇ ਬੇਟੀ ਦੀ ਹੱਤਿਆ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ| 15 ਸਾਲਾ ਨਾਬਾਲਿਗ ਬੇਟੇ ਨੇ ਹੀ ਆਪਣੀ ਮਾਂ ਅਤੇ ਭੈਣ ਦੀ ਹੱਤਿਆ ਕੀਤੀ ਸੀ| ਇਹ ਘਟਨਾ ਵੈਸਟ ਦੇ ਗੌੜ ਸਿਟੀ-2 ਸਥਿਤ 11 ਐਵੇਨਿਊ ਦੀ ਹੈ, ਜਿਥੇ ਖੂਨ ਨਾਲ ਲਥਪਥ ਮਾਂ ਅਤੇ ਉਸ ਦੀ ਬੇਟੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ|
ਆਪਣਾ ਜੁਲਮ ਕਬੂਲਦਿਆਂ 15 ਸਾਲਾ ਲੜਕੇ ਨੇ ਕਿਹਾ ਕਿ ਉਸ ਨੂੰ ਮਾਂ ਜ਼ਿਆਦਾ ਡਾਂਟਦੀ ਸੀ ਅਤੇ ਭੈਣ ਨੁੰ ਜ਼ਿਆਦਾ ਪਿਆਰ ਕਰਦੀ ਸੀ|
ਬੈਟ ਤੇ ਕੈਂਚੀ ਨਾਲ ਕੀਤਾ ਸੀ ਕਤਲ : ਵਾਰਾਨਸੀ ਤੋਂ ਗ੍ਰਿਫਤਾਰ ਕੀਤੇ ਗਏ ਲੜਕੇ ਨੇ ਦੱਸਿਆ ਕਿ ਉਸ ਨੇ ਪਹਿਲਾਂ ਬੈਟ ਨਾਲ ਆਪਣੀ ਮਾਂ ਉਤੇ ਹਮਲਾ ਕੀਤਾ ਅਤੇ ਬਾਅਦ ਵਿਚ ਜਦੋਂ ਉਸ ਦੀ ਭੈਣ ਉਠ ਗਈ ਤਾਂ ਉਸ ਉਤੇ ਵੀ ਬੈਟ ਨਾਲ ਹਮਲਾ ਕੀਤਾ| ਇਸ ਤੋਂ ਬਾਅਦ ਦੋਨਾਂ ਦਾ ਉਸ ਨੇ ਕੈਂਚੀ ਨਾਲ ਕਤਲ ਕਰ ਦਿੱਤਾ|
ਲੁਧਿਆਣਾ ਅਤੇ ਚੰਡੀਗੜ੍ਹ ਆਇਆ ਸੀ ਕਾਤਿਲ ਲੜਕਾ : ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਲੁਧਿਆਣਾ ਅਤੇ ਚੰਡੀਗੜ੍ਹ ਵੀ ਆਇਆ ਸੀ| ਇਸ ਦੌਰਾਨ ਉਸ ਨੇ ਵਾਰਾਨਸੀ ਤੋਂ ਆਪਣੇ ਪਿਤਾ ਨੂੰ ਕਿਸੇ ਤੋਂ ਲੈ ਕੇ ਫੋਨ ਕੀਤਾ ਤੇ ਫੋਨ ਦੀ ਲੋਕੇਸ਼ਨ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ| ਇਸ ਲੜਕੇ ਦਾ ਪਿਤਾ ਸੂਰਤ ਵਿਚ ਕੰਮ ਕਰਦਾ ਹੈ|

Check Also

ਮਨਜੀਤ ਸਿੰਘ ਕਲਕੱਤਾ ਦੇ ਦੇਹਾਂਤ ਕਾਰਨ ਪੰਜਾਬ ਸਰਕਾਰ ਵੱਲੋਂ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਮਨਜੀਤ ਸਿੰਘ ਕਲਕੱਤਾ ਦੇ ਦੇਹਾਂਤ ਕਾਰਨ ਪੰਜਾਬ …