
ਬੈਂਗਲੁਰੂ : ਕਰਨਾਟਕ ਸਰਕਾਰ ਦਾ ਕਹਿਣਾ ਹੈ ਕਿ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਐਸ.ਆਈ.ਟੀ ਇਸ ਮਾਮਲੇ ‘ਚ ਕੁਝ ਹੋਰ ਸਬੂਤ ਇੱਕਠੇ ਕਰ ਰਹੀ ਹੈ। ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ਼ ਤੋਂ ਹਮਲਾਵਰ ਦੀ ਤਸਵੀਰ ਕੱਢ ਲਈ ਹੈ, ਜਿਸ ‘ਚ ਉਸ ਦਾ ਚਿਹਰਾ ਸਾਫ ਦਿੱਖ ਰਿਹਾ ਹੈ। ਇਸ ਪੂਰੇ ਮਾਮਲੇ ‘ਚ ਕਰਨਾਟਕ ਦੇ ਗ੍ਰਹਿ ਮੰਤਰੀ ਰਾਮਲਿੰਗਾ ਰੇਡੀ ਨੇ ਕਿਹਾ ਕਿ ਸਰਕਾਰ ਨੂੰ ਕਾਤਲਾਂ ਦੇ ਬਾਰੇ ‘ਚ ਸਖ਼ਤ ਸਬੂਤ ਮਿਲ ਗਏ ਹਨ ਅਤੇ ਅਸੀਂ ਜਾਣਦੇ ਹਾਂ ਕਿ ਇਸ ਕਤਲ ਦੇ ਪਿੱਛੇ ਕੌਣ ਹਨ ਪਰ ਹੁਣ ਹੋਰ ਠੋਸ ਸਬੂਤ ਇੱਕਠੇ ਕੀਤੇ ਜਾ ਰਹੇ ਹਨ। ਸੀ.ਸੀ.ਟੀ.ਵੀ ਫੁਟੇਜ਼ ‘ਚ ਜੋ ਕਾਤਲ ਨਜ਼ਰ ਆ ਰਿਹਾ ਹੈ, ਉਸ ਨੇ ਪੂਰੀ ਬਾਂਹ ਦੀ ਸ਼ਰਟ ਪਾਈ ਹੋਈ ਹੈ। ਗਲੇ ‘ਚ ਕਿਸੀ ਕੰਪਨੀ ਦਾ ਆਈ.ਕਾਰਡ ਅਤੇ ਸੱਜੇ ਹੱਥ ‘ਚ ਬੈਂਡ ਹੈ।
ਪੁਲਸ ਕਈ ਲੋਕਾਂ ਤੋਂ ਪੁੱਛਗਿਛ ਵੀ ਕਰ ਚੁੱਕੀ ਹੈ ਅਤੇ ਹਰ ਪਹਿਲੂ ‘ਤੇ ਜਾਂਚ ਕਰ ਰਹੀ ਹੈ। ਜਾਂਚ ‘ਚ ਇਹ ਗੱਲ ਪਹਿਲੇ ਹੀ ਸਾਹਮਣੇ ਆ ਚੁੱਕੀ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲੇ ਹਮਲਾਵਰਾਂ ਨੇ ਗੌਰੀ ਦੇ ਘਰ ਦੀ ਰੇਕੀ ਸੀ। ਹੱਤਿਆਰੇ ਨੇ ਬਾਈਕ ਤੋਂ ਘਰ ਦੇ ਤਿੰਨ ਚੱਕਰ ਲਗਾਏ ਸਨ। ਉਸ ਨੇ 7.65 ਮਿਲੀਮੀਟਰ ਬੰਦੂਕ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰਿਪੋਰਟ ਮੁਤਾਬਕ ਡਾਕਟਰ ਐਮ.ਐਸ ਕਲਬੁਰਗੀ ਅਤੇ ਗੌਰੀ ਲੰਕੇਸ਼ ਦੇ ਕਤਲ ‘ਚ ਬਹੁਤ ਸਮਾਨਤਾ ਪਾਈ ਹੈ। ਦੋਹਾਂ ਨੂੰ ਇਕ ਹੀ ਤਰ੍ਹਾਂ ਨਾਲ ਮਾਰਿਆ ਗਿਆ ਹੈ।