Home / Punjabi News / ਗੋਇੰਦਵਾਲ ਦੇ ਪਿੰਡ ਭਲਾਈਪੁਰ ਡੋਗਰਾ ’ਚ ਨੌਜਵਾਨ ਦਾ ਕਤਲ

ਗੋਇੰਦਵਾਲ ਦੇ ਪਿੰਡ ਭਲਾਈਪੁਰ ਡੋਗਰਾ ’ਚ ਨੌਜਵਾਨ ਦਾ ਕਤਲ

ਜਤਿੰਦਰ ਸਿੰਘ ਬਾਵਾ

ਸ੍ਰੀ ਗੋਇੰਦਵਾਲ ਸਾਹਿਬ, 5 ਅਪਰੈਲ

ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਭਲਾਈਪੁਰ ਡੋਗਰਾ ’ਚ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਲਿੱਧੜ ਦੇ ਰਹਿਣ ਵਾਲੇ ਹਨ ਅਤੇ ਪਿੰਡ ਦੇ ਹੀ ਕੁਝ ਨੌਜਵਾਨ ਉਸ ਦੇ ਲੜਕੇ ਅਰਸ਼ਦੀਪ ਸਿੰਘ ਨਾਲ ਝਗੜੇ ਸਬੰਧੀ ਰੰਜਿਸ਼ ਰੱਖਦੇ ਸਨ। ਇਸ ਕਰਕੇ ਉਸ ਦੇ ਲੜਕੇ ਨੂੰ ਲਗਾਤਾਰ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਮੁਲਜ਼ਮਾਂ ਨੇ ਐਤਵਾਰ ਨੂੰ ਪਿੰਡ ਭਲਾਈਪੁਰ ਡੋਗਰਾ ਦੇ ਬੱਸ ਅੱਡੇ ’ਤੇ ਉਸ ਦੇ ਲੜਕੇ ਅਰਸ਼ਦੀਪ ਸਿੰਘ (25) ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਥਾਣਾ ਵੈਰੋਵਾਲ ਦੇ ਐੱਸਐੱਚਓ ਨਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਲਿੱਧੜ ਦੇ ਰਹਿਣ ਵਾਲੇ ਨੌਜਵਾਨ ਦਾ ਕਿਸੇ ਪੁਰਾਣੇ ਝਗੜੇ ਦੀ ਰੰਜਿਸ਼ ਨੂੰ ਲੈ ਕੇ ਭਲਾਈਪੁਰ ਡੋਗਰਾ ਵਿਖੇ ਕਤਲ ਹੋਇਆ ਹੈ। ਇਸ ਸਬੰਧੀ ਪਿੰਡ ਲਿੱਧੜ ਦੇ ਰਹਿਣ ਵਾਲੇ ਪੰਜ ਮੁਲਜ਼ਮਾਂ ਦਿਲਬਰ ਸਿੰਘ, ਉਂਕਾਰਜੀਤ ਸਿੰਘ, ਸਾਹਿਲਪ੍ਰੀਤ ਸਿੰਘ, ਸ਼ੁਭਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Source link

Check Also

ਅਮਰੀਕੀ ਸ਼ਹਿਰ ਫੀਨਿਕਸ ਦੇ ਰੈਸਟੋਰੈਂਟ ’ਚ 9 ਲੋਕਾਂ ਨੂੰ ਗੋਲੀ ਮਾਰੀ

ਐਤਵਾਰ ਰਾਤ ਨੂੰ ਅਮਰੀਕੀ ਸੂਬੇ ਐਰੀਜ਼ੋਨਾ ਦੇ ਸ਼ਹਿਰ ਫੀਨਿਕਸ ਦੇ ਇੱਕ …