ਪਣਜੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਛੱਤੀਸਗੜ੍ਹ ‘ਚ ਰਾਏਬਰੇਲੀ ਇਲਾਕੇ ਤੋਂ ਗੋਆ ਪਹੁੰਚੇ ਹਨ, ਜਿੱਥੇ ਅੱਜ ਰਾਹੁਲ ਗਾਂਧੀ ਨੇ ਸੀ. ਐੱਮ. ਦਫਤਰ ‘ਚ ਜਾ ਕੇ ਬੀਮਾਰ ਪਾਰੀਕਰ ਨਾਲ ਸਲੀਕੇ ਨਾਲ ਮੁਲਾਕਾਤ ਕੀਤੀ। ਕੈਂਸਰ ਦੀ ਬੀਮਾਰੀ ਨਾਲ ਪੀੜ੍ਹਤ ਪਾਰੀਕਰ ਸਰਗਰਮ ਹਨ ਅਤੇ ਸਰਕਾਰੀ ਕੰਮ ਕਾਜ ‘ਚ ਹਿੱਸਾ ਲੈ ਰਹੇ ਹਨ। ਕਾਂਗਰਸ ਪ੍ਰਧਾਨ ਨੇ ਟਵੀਟ ਰਾਹੀਂ ਨਿਜੀ ਮੁਲਾਕਾਤ ਰਾਹੀਂ ਦੱਸਿਆ ਹੈ ਕਿ ਗੋਆ ਦੇ ਸੀ. ਐੱਮ. ਪਾਰੀਕਰ ਲਈ ਜਲਦੀ ਹੀ ਸਿਹਤਮੰਦ ਹੋਣ ਲਈ ਮੈ ਪ੍ਰ੍ਰਾਰਥਨਾ ਕਰਦਾ ਹਾਂ।
ਇਸ ਤੋਂ ਇਲਾਲਾ ਰਾਫੇਲ ਡੀਲ ‘ਚ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ‘ਤੇ ਲਗਾਤਾਰ ਹਮਲਾਵਰ ਰਹੇ ਰਾਹੁਲ ਗਾਂਧੀ ਨੇ ਅੱਜ ਗੋਆ ਦੌਰੇ ਦੌਰਾਨ ਪਾਰੀਕਰ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਮਨੋਹਰ ਪਾਰੀਕਰ ਹੁਣ ਤੱਕ ਦਿੱਲੀ, ਮੁੰਬਈ ਅਤੇ ਅਮਰੀਕਾ ‘ਚ ਇਲਾਜ ਕਰਵਾ ਚੁੱਕੇ ਹਨ। ਪਿਛਲੇ ਸਾਲ 14 ਦਸੰਬਰ ਨੂੰ ਉਹ ਹਸਪਤਾਲ ਤੋਂ ਡਿਸਚਾਰਜ ਹੋਏ ਸੀ ਅਤੇ ਦੋਬਾਰਾ ਗੋਆ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਬੀਮਾਰੀ ਦੇ ਬਾਵਜੂਦ ਵੀ ਪਾਰੀਕਰ ਕਈ ਵਾਰ ਸਰਗਰਮ ਦੇਖੇ ਗਏ ਹਨ।
Check Also
ਅਨਿਲ ਜੋਸ਼ੀ ਨੇ ਛੱਡਿਆ ਅਕਾਲੀ ਦਲ → Ontario Punjabi News
ਅਨਿਲ ਜੋਸ਼ੀ ਨੇ ਵੀ ਅਕਾਲੀ ਦਲ ਤੋ ਅਸਤੀਫ਼ਾ ਦੇ ਦਿੱਤਾ ਹੈ। …