Home / Punjabi News / ਗੁਰੂਗ੍ਰਾਮ ’ਚ ਪੁਲੀਸ ਨੇ ਬਿਸ਼ਨੋਈ ਗਰੋਹ ਦੇ 10 ਸ਼ਾਰਪ ਸ਼ੂਟਰ ਹਥਿਆਰਾਂ ਸਣੇ ਕਾਬੂ ਕੀਤੇ

ਗੁਰੂਗ੍ਰਾਮ ’ਚ ਪੁਲੀਸ ਨੇ ਬਿਸ਼ਨੋਈ ਗਰੋਹ ਦੇ 10 ਸ਼ਾਰਪ ਸ਼ੂਟਰ ਹਥਿਆਰਾਂ ਸਣੇ ਕਾਬੂ ਕੀਤੇ

ਗੁਰੂਗ੍ਰਾਮ, 1 ਜੂਨ

ਪੁਲੀਸ ਨੇ ਗੁਰੂਗ੍ਰਾਮ ਵਿਚ ਦੋ ਵੱਖ-ਵੱਖ ਥਾਵਾਂ ਤੋਂ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗੁਰੂਗ੍ਰਾਮ ਪੁਲੀਸ ਦੀ ਅਪਰਾਧ ਸ਼ਾਖਾ ਨੇ ਭੌਂਡਸੀ ਅਤੇ ਦੇਵੀਲਾਲ ਸਟੇਡੀਅਮ ਨੇੜੇ ਗ੍ਰਿਫਤਾਰੀਆਂ ਕੀਤੀਆਂ। ਇਨ੍ਹਾਂ ਦੇ ਕਬਜ਼ੇ ਵਿੱਚੋਂ ਕੁੱਲ ਚਾਰ ਵਿਦੇਸ਼ੀ ਪਿਸਤੌਲ, 28 ਕਾਰਤੂਸ, ਦੋ ਗੱਡੀਆਂ (1 ਸਕਾਰਪੀਓ ਅਤੇ 1 ਹੌਂਡਾ ਸਿਟੀ), ਸੱਤ ਪੁਲੀਸ ਵਰਦੀਆਂ ਸਮੇਤ ਹੋਰ ਸਾਮਾਨ ਬਰਾਮਦ ਹੋਇਆ ਹੈ। ਪਤਾ ਲੱਗਾ ਕਿ ਹੌਂਡਾ ਸਿਟੀ ਗੱਡੀ ਦਿੱਲੀ ਤੋਂ ਚੋਰੀ ਹੋਈ ਹੈ। ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਵਰੁਣ ਦਹੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੱਤ ਮੁਲਜ਼ਮਾਂ ਕੁਮਾਰ ਉਰਫ਼. ਅਨਿਲ (24), ਹਰਜੋਤ ਸਿੰਘ (23), ਅਜੇ ਈਸ਼ਰਵਾਲੀਆ ਉਰਫ ਪੰਜਾਬੀ (20), ਪ੍ਰਿੰਸ ਉਰਫ ਗੋਲੂ (18), ਜੋਗਿੰਦਰ ਉਰਫ ਜੋਗਾ (31), ਸੰਦੀਪ ਉਰਫ ਦੀਪ (23) ਅਤੇ ਸਿੰਦਰਪਾਲ ਉਰਫ ਬਿੱਟੂ (33) ਨੂੰ ਗੁਰੂਗ੍ਰਾਮ ਦੇ ਭੌਂਡਸੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫਤਾਰ ਵਿਅਕਤੀਆਂ ਤੋਂ ਪੁੱਛ ਪੜਤਾਲ ਤੋਂ ਬਾਅਦ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ-ਧਰਮੇਂਦਰ ਉਰਫ ਧਰਮ (27), ਦੀਪਕ ਉਰਫ ਦਿਲਾਵਰ (26) ਅਤੇ ਭਰਤ (24) ਨੂੰ ਵੀ ਗੁਰੂਗ੍ਰਾਮ ਦੇ ਦੇਵੀਲਾਲ ਸਟੇਡੀਅਮ ਨੇੜੇ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ।


Source link

Check Also

ਕਿਸਾਨ ਨੂੰ ਪਹਿਰਾਵੇ ਕਾਰਨ ਮਾਲ ਵਿੱਚ ਦਾਖਲ ਹੋਣ ਤੋਂ ਰੋਕਿਆ; ਕਰਨਾਟਕ ਸਰਕਾਰ ਵੱਲੋਂ ਮਾਲ ਨੂੰ ਹਫਤਾ ਬੰਦ ਰੱਖਣ ਦੇ ਹੁਕਮ

ਬੰਗਲੁਰੂ, 18 ਜੁਲਾਈ ਕਰਨਾਟਕ ਸਰਕਾਰ ਨੇ ਇੱਥੋਂ ਦੇ ਇੱਕ ਮਾਲ ਨੂੰ ਸੱਤ ਦਿਨਾਂ ਲਈ ਬੰਦ …