Home / Community-Events / ਗੁਰਮਤਿ ਕੈਪ ਦੀ ਸਮਾਪਤੀ ਸ੍ਰੀ ਗੁਰੂ ਸਿੰਘ ਸਭਾ ਵਿਚ ਸਾਨਦਾਰ ਤਰੀਕੇ ਨਾਲ ਹੋਈ

ਗੁਰਮਤਿ ਕੈਪ ਦੀ ਸਮਾਪਤੀ ਸ੍ਰੀ ਗੁਰੂ ਸਿੰਘ ਸਭਾ ਵਿਚ ਸਾਨਦਾਰ ਤਰੀਕੇ ਨਾਲ ਹੋਈ

IMG_9684ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਕਈ ਹਫਤਿਆਂ ਤੋ ਸ੍ਰੀ ਗੁਰੂ ਸਿੰਘ ਸਭਾ ਵਿਚ ਚੱਲ ਰਹੇ ਗੁਰਮਤਿ ਕੈਪ ਦੀ ਸਮਾਪਤੀ ਬਹੁਤ ਹੀ ਸਾਨਦਾਰ ਢੰਗ ਨਾਲ ਗਰੁ੍ਰ ਘਰ ਦੇ ਮੇਨ ਹਾਲ ਵਿਚ ਕੀਤੀ ਗਈ।ਇਸ ਗੁਰਮਤਿ ਕੈਪ ਵਿਚ ਤਕਰੀਬਨ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਸੀ ਜਿਸ ਵਿਚ 2-3 ਬੱਚੇ ਦੂਸਰੀਆਂ ਕਮਿਊਨਟੀਆਂ ਵਿਚੋ ਪੰਜਾਬੀ ਸਿੱਖਣ ਦੇ ਲਈ ਆਏ ਸਨ।ਇਸ ਦੇ ਬਾਰੇ ਵਿਚ ਜਾਣਕਾਰੀ ਦਿੰਦਿਆ ਸਕੂਲ ਪ੍ਰਿਸੀਪਲ ਤੇ ਕੈਪ ਕੋਆਡੀਨੇਟਰ ਕੁਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਕੈਪ ਅਸੀ 4 ਜੁਲਾਈ ਤੋ ਸੁਰੂ ਕਰਕੇ 12 ਅਗਸਤ ਤੱਕ ਗੁਰੂ ਘਰ ਵਿਚ ਹੀ ਚਲਾਇਆ ਸੀ।ਇਸ ਕੈਪ ਦੇ ਮੁੱਖ ਏਜੰਡਾ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਣ ਤੋ ਇਲਾਵਾ ਧਰਮ,ਸਭਿਆਚਾਰ ਦੀ ਜਾਣਕਾਰੀ ਦੇ ਕੇ ਆਪਣੇ ਵਿਰਸੇ ਦੇ ਨਾਲ ਜੋੜਣਾ ਸੀ।ਸਾਨੂੰ ਇਸ ਸਮੇ ਗਹੁਤ ਖੁਸੀ ਹੋਈ ਜਦੋ ਦੂਸਰੀ ਕਮਿਊਨਟੀ ਦੇ ਲੋਕ ਸਾਡੌ ਬੋਲੀ ਸਿੱਖਣ ਦੇ ਲਈ ਆਏ ਸਨ।ਇਸ ਕੈਪ ਨੂੰ ਸੁਰੂ ਕਰਨ ਦੇ ਲਈ ਸੁਰੂ ਘਰ ਦੇ ਮੁੱਖ ਸੇਵਾਦਾਰ ਮੇਹਰ ਸਿੰਘ ਗਿੱਲ,ਮੀਤ ਪ੍ਰਧਾਨ ਮਲਕੀਤ ਸਿੰਘ ਬਰਾੜ,ਮਹਿੰਦਰ ਸਿੰਘ ਸਿਵਿਆ,ਅਵਤਾਰ ਸਿੰਘ ਵਿਰਕ ,ਜੋਰਾ ਸਿੰਘ ਝੱਜ ਦਾ ਯੋਗਦਾਨ ਸੀ।ਕੈਪ ਵਿਚ ਪੜਾਉਣ ਦੀ ਸੇਵਾ ਰਣਜੀਤ ਸਿੰਘ,ਹਰਜੀਤ ਬੈਨੀਪਾਲ,ਸੁਰਦਿੰਰ ਕੌਰ ਸੰਧੂ,ਜਸਵੀਰ ਕੌਰ ਸੰਧੂ,ਪ੍ਰਮਿੰਦਰ ਮੰਡ,ਪ੍ਰਮੀਤ ਕੌਰ ਬਾਜਵਾ,ਗੁਰਦੇਵ ਕੌਰ ਗਿੱਲ,ਸਤਵੰਤ ਕੌਰ ਝੱਜ ਨੇ ਕੀਤੀ ਸੀ।ਇਸ ਕੈਪ ਦੀ ਸਮਾਪਤੀ ਸਮਾਗਮਾਂ ਵਿਚ ਸਾਰੇ ਹੀ ਵਲੰਟੀਅਰਜ ਮਾਪਿਆਂ ਨੂੰ ਉਹਨਾਂ ਦੇ ਸਹਿਯੋਗ ਲਈ ਸਨਮਾਨ ਚਿੰਨ ਦਿੱਤੇ ਗਏ ਸਨ।ਸਾਰੇ ਕੈਪ ਦੁਰਾਨ ਬੱਚਿਆਂ ਦੇ ਖਾਣ ਪੀਣ ਲਈ ਗੁਰੂ ਘਰ ਤੋ ਬਿਨਾ ਮਾਪਿਆਂ ਵੱਲੋ ਵੀ ਸੇਵਾ ਕੀਤੀ ਜਾਦੀ ਸੀ ਜਿਸ ਵਿਚ ਕਦੇ ਪੀਜਾ ਕਦੇ ਕੁਝ ਕਦੇ ਕੁਝ ਹੁੰਦਾ ਸੀ।ਗੋਰੇਆਂ ਵਿਚੋ ਵਾਇਡੀ ਤੇ ਮਾਰਕ ਨਾ ਦੇ ਵਿਦਿਆਰਥੀ ਆਏ ਸਨ ਇਕ ਗੋਰੀ ਬੱਚੀ ਬੈਲਜੀਅਮ ਤੋ ਆਈ ਹੋਈ ਸੀ।ਸਮਾਗਮ ਵਿਚ ਬੱਚਿਆਂ ਵੱਲੋ ਸਟੇਜ ਤੇ ਆ ਕੇ ਆਪਣੇ ਧਾਰਮਿਕ ਗੀਤ ਕਵਿਤਾਵਾਂ,ਪੰਜ ਪਾਉੜੀਆਂ ਦਾ ਪਾਠ ਜੁਪਜੀ ਸਾਹਿਬ ਦਾ ਬੋਲ ਕੇ ਸੁਸਾਇਆ ਗਿਆ ਸੀ।ਪੰਜ ਤੱਖਤਾਂ,ਚਾਰ ਸਾਹਿਬਜਾਦਿਆਂ ਦੇ ਨਾ,10 ਗੁਰੂਆਂ ਦੇ ਨਾਮ ਬੱਚੇ ਸੁਣਾ ਰਹੇ ਸਨ।

Check Also

ਕੋਵਿਡ-19 ਦੇ ਫੈਲਾਅ ਨੂੰ ਘਟਾਉਣ ਲਈ ਸਖਤ ਪਾਬੰਦੀਆਂ

ਨਵੰਬਰ 24, 2020 Media inquiries ਅਲਬਰਟਾ ਸਰਕਾਰ ਜਨਤਕ ਸਿਹਤ ਐਮਰਜੈਂਸੀ ਦੀ ਘੋਸ਼ਣਾ ਕਰ ਰਹੀ ਹੈ ਅਤੇ …