Home / World / ਗੁਜਰਾਤ ‘ਚ ਪਹਿਲੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਦਾ ਸਿਲਸਿਲਾ ਸਮਾਪਤ, ਵੋਟਾਂ 9 ਨੂੰ

ਗੁਜਰਾਤ ‘ਚ ਪਹਿਲੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਦਾ ਸਿਲਸਿਲਾ ਸਮਾਪਤ, ਵੋਟਾਂ 9 ਨੂੰ

3ਗਾਂਧੀਨਗਰ : ਗੁਜਰਾਤ ਵਿਧਾਨ ਸਭਾ ਦੇ ਪਹਿਲੇ ਗੇੜ ਦੀਆਂ ਚੋਣਾਂ ਨੂੰ ਲੈ ਕੇ ਪ੍ਰਚਾਰ ਦਾ ਸਿਲਸਿਲਾ ਅੱਜ ਸ਼ਾਮ 5 ਵਜੇ ਸਮਾਪਤ ਹੋ ਗਿਆ ਹੈ| ਹੁਣ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਘਰੋ-ਘਰੀ ਜਾ ਕੇ ਪ੍ਰਚਾਰ ਕਰ ਸਕਣਗੇ| ਦੱਸਣਯੋਗ ਹੈ ਕਿ 9 ਦਸੰਬਰ ਨੂੰ ਗੁਜਰਾਤ ਵਿਧਾਨ ਸਭਾ ਦੇ ਪਹਿਲੇ ਗੇੜ ਲਈ ਮਤਦਾਨ ਹੋਵੇਗਾ| ਪਹਿਲੇ ਗੇੜ ਲਈ 89 ਵਿਧਾਨ ਸਭਾ ਸੀਟਾਂ ਉਤੇ ਮਤਦਾਨ ਹੋਵੇਗਾ| ਜਦੋਂ ਕਿ ਦੂਸਰੇ ਗੇੜ ਤਹਿਤ 14 ਦਸੰਬਰ ਨੂੰ 93 ਵਿਧਾਨ ਸਭਾ ਹਲਕਿਆਂ ਉਤੇ ਮਤਦਾਨ ਹੋਵੇਗਾ| ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ|
ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਲਈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਤੇ ਹੋਰਨਾਂ ਸੀਨੀਅਰ ਆਗੂਆਂ ਨੇ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿਚ ਚੋਣ ਪ੍ਰਚਾਰ ਕੀਤਾ, ਉਥੇ ਕਾਂਗਰਸ ਵੱਲੋਂ ਰਾਹੁਲ ਗਾਂਧੀ ਤੋਂ ਇਲਾਵਾ ਹੋਰਨਾਂ ਸੀਨੀਅਰ ਆਗੂਆਂ ਨੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਖੂਬ ਪ੍ਰਚਾਰ ਕੀਤਾ|

Check Also

Markaz ul Islam Hosted Successful Islamic Awareness Day

(Kiran Malik Khan/Fort McMurray) Markaz ul Islam, the Islamic Centre of Fort McMurray’s Islamic Awareness …

WP Facebook Auto Publish Powered By : XYZScripts.com