Home / World / ਗੁਜਰਾਤ ‘ਚ ਆਖਰੀ ਗੇੜ ਦੀਆਂ ਚੋਣਾਂ ਭਲਕੇ

ਗੁਜਰਾਤ ‘ਚ ਆਖਰੀ ਗੇੜ ਦੀਆਂ ਚੋਣਾਂ ਭਲਕੇ

ਗਾਂਧੀਨਗਰ – ਗੁਜਰਾਤ ਵਿਧਾਨ ਸਭਾ ਦੀਆਂ ਆਖਰੀ ਗੇੜ ਦੀਆਂ ਚੋਣਾਂ ਭਲਕੇ ਹੋਣ ਜਾ ਰਹੀਆਂ ਹਨ| ਕੁੱਲ 182 ਵਿਧਾਨ ਸਭਾ ਸੀਟਾਂ ਉਤੇ ਪਹਿਲੇ ਗੇੜ ਤਹਿਤ 9 ਦਸੰਬਰ ਨੂੰ 89 ਸੀਟਾਂ ਉਤੇ ਮਤਦਾਨ ਹੋਇਆ ਸੀ| ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਐਲਾਨ 18 ਦਸੰਬਰ ਨੂੰ ਕੀਤਾ ਜਾਵੇਗਾ|
ਗੁਜਰਾਤ ਵਿਚ ਵੋਟਾਂ ਸਵੇਰੇ 8 ਵਜੇ ਸ਼ੁਰੂ ਹੋਣਗੀਆਂ ਅਤੇ 5 ਵਜੇ ਸਮਾਪਤ ਹੋਣਗੀਆਂ| ਪਹਿਲੇ ਪੜਾਅ ਅਧੀਨ ਸੂਬੇ ਵਿਚ 68 ਫੀਸਦੀ ਮਤਦਾਨ ਹੋਇਆ ਸੀ| ਇਸ ਦੌਰਾਨ ਦੂਸਰੇ ਪੜਾਅ ਅਧੀਨ ਵੋਟਾਂ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਨ ਲਈ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ|
ਇਨ੍ਹਾਂ ਚੋਣਾਂ ਲਈ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਾਲੇ ਹੈ| ਭਾਜਪਾ ਦੇ ਉਮੀਦਵਾਰਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਵਰਗੇ ਸੀਨੀਅਰ ਆਗੂਆਂ ਵੱਲੋਂ ਜਮ ਕੇ ਪ੍ਰਚਾਰ ਕੀਤਾ ਗਿਆ, ਉਥੇ ਕਾਂਗਰਸ ਪਾਰਟੀ ਦੇ ਹੱਕ ਵਿਚ ਰਾਹੁਲ ਗਾਂਧੀ ਤੋਂ ਇਲਾਵਾ ਕਈ ਹੋਰ ਸੀਨੀਅਰ ਆਗੂਆਂ ਨੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ|

Check Also

ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਸੂਬਾ ਸਰਕਾਰ ਵੱਲੋਂ ਭਲਾਈ ਸਕੀਮਾਂ ਲਈ 690.96 ਕਰੋੜ ਰੁਪਏ ਜਾਰੀ

ਭਲਾਈ ਸਕੀਮ ਲਾਗੂ ਕਰਨ ਵਿੱਚ ਫੰਡਾਂ ਦੀ ਘਾਟ ਨਹੀਂ ਆਉਣੀ ਚਾਹੀਦੀ-ਕੈਪਟਨ ਅਮਰਿੰਦਰ ਸਿੰਘ ਚੰਡੀਗੜ : …