Home / Community-Events / ਗਰਮੀਆਂ ਦੀਆਂ ਛੁਟੀਆਂ ਦੇ ਕੈਪ ਵਾਸਤੇ ਬੱਚਿਆਂ ਤੇ ਮਾਪਿਆਂ ਵਿਚ ਭਾਰੀ ਉਤਸਾਹ

ਗਰਮੀਆਂ ਦੀਆਂ ਛੁਟੀਆਂ ਦੇ ਕੈਪ ਵਾਸਤੇ ਬੱਚਿਆਂ ਤੇ ਮਾਪਿਆਂ ਵਿਚ ਭਾਰੀ ਉਤਸਾਹ

13325636_940119886087421_6316052611393289217_nਐਡਮਿੰਟਨ(ਰਘਵੀਰ ਬਲਾਸਪੁਰੀ) ਪੰਜਾਬੀ ਕਲਚਰਲ ਐਸੋਸੀਏਸਨ ਆਫ ਅਲਬਰਟਾ ਦੇ ਵੱਲੋ ਬੱਚਿਆਂ ਦੇ ਲਈ ਲਾਏ ਜਾਦੇ ਸਲਾਨਾ ਗਰਮੀਆਂ ਦੀਆਂ ਛੁਟੀਆਂ ਦੇ ਕੈਪ ਵਿਚ ਦਾਖਲ ਹੋਣ ਦੇ ਲਈ ਮਾਪਿਆਂ ਤੇ ਬੱਚਿਆਂ ਦੇ ਵਿਚ ਬਹੁਤ ਹੀ ਉਤਸਾਹ ਪਾਇਆ ਜਾ ਰਿਹਾ ਹੈ।ਇਸ ਦੀ ਜਾਣਕਾਰੀ ਐਸੋਸੀਏਸਨ ਦੇ ਕਲਚਰ ਡਾਇਰੈਕਟਰ ਵਰਦਿੰਰ ਭੁੱਲਰ ਨੇ ਦੱਸਿਆ ਕਿ ਅਸੀ ਆਪਣੇ ਪਿਛਲੇ ਸਾਲ ਦੇ ਟੀਚੇ ਦੇ ਬਰਾਬਰ ਪਹੁਚ ਗਏ ਹਾ ਸਾਡੇ ਕੋਲ ਸੀਮਤ ਹੀ ਸੀਟਾਂ ਹਨ ਤੇ ਇਹ ਦਾਖਲਾ ਪਹਿਲ ਦੇ ਅਧਾਰ ਤੇ ਪਹਿਲਾ ਆਉ ਤੇ ਪਹਿਲਾ ਪਾਉ ਦੇ ਅਨੁਸਾਰ ਦਿੱਤਾ ਜਾਦਾ ਹੈ।ਜਿਸ ਕਲਾਸ ਦੇ ਬੱਚਿਆ ਦੀ ਗਿਣਤੀ ਪੂਰੀ ਹੋ ਜਾਦੀ ਹੈ ਤੇ ਉਸ ਕਲਾਸ ਵਿਚ ਦਾਖਲਾ ਬੰਦ ਕਰ ਦਿੱਤਾ ਜਾਦਾ ਹੈ।ਸਾਡੇ ਇਸ ਕੈਪ ਵਿਚ ਜੋ ਕਿ 4 ਜੁਲਾਈ ਤੋ ਸੁਰੈ ਹੋ ਕਿ 28 ਜੁਲਾਈ ਤੱਕ ਚੱਲੇਗਾ,ਇਸ ਵਿਚ ਕੇ.ਗੀ. ਕਲਾਸ ਤੋ ਲੈ ਕਿ ਗ੍ਰੇਡ 7 ਤੱਕ ਦੀ ਅੰਗਰੇਜੀ ਮੈਥ,ਪੰਜਾਬੀ ਤੇ ਗਿੱਧਾ ਭੰਗੜਾ ਵੀ ਸਿਖਾਇਆਂ ਜਾਵੇਗਾ।ਇਸ ਕੈਪ ਦਾ ਸਥਾਨ ਟੀ.ਡੀ. ਬੇਕਰ ਹਾਈ ਸਕੂਲ ਦੁਪਹਿਰ 1ਵਜੇ ਤੋ ਲੈ ਕਿ 3 ਵਜੇ ਤੱਕ ਸੋਮਵਾਰ ਤੋ ਲੈ ਕਿ ਵੀਰਵਾਰ ਤੱਕ ਹਫਤੇ ਦੇ 4 ਦਿਨ ਲੱਗਿਆ ਕਰੇਗਾ।ਦੂਸਰੇ ਕਲਚਰ ਡਾਇਰੈਕਟਰ ਕੁਲਦੀਪ ਧਾਲੀਵਾਲ ਨੇ ਦੱਿਸਆ ਕਿ ਬੀਤੇ ਦਿਨੀ ਲੱਗੇ ਦਾਖਲਾ ਕੈਪ ਵਿਚ ਹਿੱਸਾ ਲੈਣ ਦੇ ਲਈ ਆਏ ਪਬਲਿਕ ਸਕੂਲ ਬੋਰਡ ਦੀ ਟਰੱਸਟੀ ਬਰਿਜਟ ਸਟਿਰਲਿੰਗ ਨੇ ਦੱਸਿਆ ਕਿ ਤੁਸੀ ਆਪਣੇ ਭਾਈ ਚਾਰੇ ਤੇ ਆਪਣੀ ਮਾਤ ਭਾਸਾ ਦੇ ਬਹੁਤ ਹੀ ਵਧੀਆਂ ਉਪਰਾਲਾ ਆਪਣੇ ਕਲੱਬ ਦੇ ਨਾਲ ਕਰ ਰਹੇ ਹੋ ਇਸ ਲਈ ਅਸੀ ਜੋ ਸਕੂਲ ਦਾ ਕਿਰਾਇਆ ਹੋਵੇਗਾ ਉਹ ਅਸੀ ਤੁਹਾਡੀ ਕਲੱਬ ਨੂੰ ਸਕੂਲ ਬੋਰਡ ਦੇ ਵੱਲੋ ਮੁਆਫ ਕਰ ਰਹੇ ਹਾ।ਇਸ ਸਮੇ ਬੋਲਦਿਆ ਸਟਿਰਲਿੰਗ ਨੇ ਦੱਸਿਆ ਕਿ ਕਿਹੜੇ ਕਿਹੜੇ ਹਾਈ ਸਕੂਲਾਂ ਦੇ ਵਿਚ ਪੰਜਾਬੀ ਭਾਸਾ ਦੇ ਕੋਰਸ ਚੱਲ ਰਹੇ ਹਨ ਤੇ ਇਹਨਾ ਵਿਚ ਦਾਖਲਾ ਕਿਵੇ ਲੈਣਾ ਹੈ ਤੇ ਬੱਚਿਆਂ ਨੂੰ ਇਸ ਕੋਰਸ ਦਾ ਭਵਿੱਖ ਵਿਚ ਕੀ ਲਾਭ ਹੋ ਸਕਦਾ ਹੈ।

Check Also

Urban Real Estate Services

Urban Real Estate Services Ltd., Calgary organized Christmas Party at Empire Banquet Hall, Calgary last …