Home / Punjabi News / ਖੂਹ ‘ਚ ਡਿੱਗੇ 22 ਲੋਕ, 9 ਬੱਚਿਆਂ ਸਮੇਤ 13 ਦੀ ਮੌਤ

ਖੂਹ ‘ਚ ਡਿੱਗੇ 22 ਲੋਕ, 9 ਬੱਚਿਆਂ ਸਮੇਤ 13 ਦੀ ਮੌਤ

ਖੂਹ ‘ਚ ਡਿੱਗੇ 22 ਲੋਕ, 9 ਬੱਚਿਆਂ ਸਮੇਤ 13 ਦੀ ਮੌਤ

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਖੂਹ ‘ਚ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਗੰਭੀਰ ਜ਼ਖਮੀ ਹਨ । ਬੁੱਧਵਾਰ ਦੇਰ ਰਾਤ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਇੱਕ ਖੂਹ ਦੀ ਸਲੈਬ ਉੱਤੇ ਵੱਡੀ ਗਿਣਤੀ ਵਿੱਚ ਲੋਕ ਬੈਠੇ ਸਨ ਅਤੇ ਭਾਰੀ ਬੋਝ ਹੋਣ ਕਾਰਨ ਸਲੈਬ ਟੁੱਟੀ ਗਈ। ਜਿਸ ਕਾਰਨ ਸਲੈਬ ਉੱਤੇ ਬੈਠੇ ਲੋਕਾਂ ਵਿੱਚੋਂ 22 ਜਾਣੇ ਖੂਹ ਵਿੱਚ ਡਿੱਗ ਗਏ। ਜਿਸ ਵਿੱਚ 9 ਬੱਚਿਆਂ ਸਮੇਤ 13 ਜਾਣਿਆਂ ਦੀ ਮੌਤ ਹੋ ਗਈ।
ਗੋਰਖਪੁਰ ਜ਼ੋਨ ਦੇ ਏਡੀਜੀ ਅਖਿਲ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, “13 ਔਰਤਾਂ ਦੀ ਮੌਤ ਹੋਈ ਹੈ। ਇਹ ਘਟਨਾ ਬੀਤੀ ਰਾਤ ਕਰੀਬ 8।30 ਵਜੇ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਵਿੱਚ ਵਾਪਰੀ। ਇਹ ਘਟਨਾ ਇੱਕ ਵਿਆਹ ਪ੍ਰੋਗਰਾਮ ਦੌਰਾਨ ਵਾਪਰੀ, ਜਿਸ ਵਿੱਚ ਕੁਝ ਲੋਕ ਬੈਠੇ ਸਨ।ਖੂਹ ਦੀ ਸਲੈਬ ਅਤੇ ਭਾਰੀ ਬੋਝ ਕਾਰਨ ਟੁੱਟ ਗਈ।

The post ਖੂਹ ‘ਚ ਡਿੱਗੇ 22 ਲੋਕ, 9 ਬੱਚਿਆਂ ਸਮੇਤ 13 ਦੀ ਮੌਤ first appeared on Punjabi News Online.


Source link

Check Also

ਛੇ ਪਿਸਤੌਲਾਂ ਸਣੇ ਚਾਰ ਮੁਲਜ਼ਮ ਕਾਬੂ

ਸਰਬਜੀਤ ਸਿੰਘ ਭੰਗੂ ਪਟਿਆਲਾ, 28 ਨਵੰਬਰ ਪਟਿਆਲਾ ਪੁਲੀਸ ਦੇ ਸੀਆਈਏ ਸਟਾਫ ਦੇ ਇੰਚਾਰਜ ਸ਼ਮਿੰਦਰ ਸਿੰਘ …