
ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਬੀਤੀ ਰਾਤ 500 ਅਤੇ 1000 ਦੇ ਪੁਰਾਣੇ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ| ਸਰਕਾਰ ਦੇ ਇਸ ਫੈਸਲੇ ਕਾਰਨ ਜਿਥੇ ਅੱਜ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸਰਕਾਰ ਨੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ| ਇਹ ਨੋਟ ਕੱਲ੍ਹ 10 ਨਵੰਬਰ ਤੋਂ ਲੋਕਾਂ ਨੂੰ ਬੈਂਕਾਂ ਵਿਚੋਂ ਮਿਲਣੇ ਸ਼ੁਰੂ ਹੋ ਜਾਣਗੇ| ਸਰਕਾਰ ਨੇ ਐਲਾਨ ਕੀਤਾ ਹੈ ਕਿ 30 ਦਸੰਬਰ ਤੱਕ ਪੁਰਾਣੇ 500 ਅਤੇ 1000 ਦੇ ਨੋਟ ਬਦਲੇ ਜਾ ਸਕਣਗੇ|
ਦੱਸਣਯੋਗ ਹੈ ਕਿ 500 ਦਾ ਨਵਾਂ ਨੋਟ ਹਰੇ ਰੰਗ ਦਾ ਹੋਵੇਗਾ| ਇਹ ਸਾਈਜ਼ ਵਿਚ ਪਹਿਲੇ ਨੋਟ ਨਾਲੋਂ ਥੋੜਾ ਛੋਟਾ ਹੋਵੇਗਾ ਅਤੇ ਇਸ ਦੇ ਪਿਛਲੇ ਪਾਸੇ ਲਾਲ ਕਿਲੇ ਦੀ ਤਸਵੀਰ ਹੋਵੇਗੀ|
ਇਸ ਤੋਂ ਇਲਾਵਾ 2000 ਰੁਪਏ ਦਾ ਨਵਾਂ ਨੋਟ ਗੁਲਾਬੀ ਰੰਗ ਦਾ ਹੋਵੇਗਾ| ਇਸ ਦੇ ਪਿਛਲੇ ਪਾਸੇ ਮੰਗਲਯਾਨ ਦੀ ਤਸਵੀਰ ਹੋਵੇਗੀ|