
ਕੈਲਾਸ਼ ਵਿਜੇਵਰਗੀਏ ਦਾ ਕਹਿਣਾ ਹੈ,”ਮੈਂ ਇਕ ਵਾਰ ਕੌਂਸਲਰ ਬਣਿਆ, ਮੇਅਰ ਬਣਿਆ ਅਤੇ ਵਿਭਾਗ ਦਾ ਮੰਤਰੀ ਵੀ ਬਣਿਆ। ਅਸੀਂ ਕਿਸੇ ਰਿਹਾਇਸ਼ੀ ਇਮਾਰਤ ਨੂੰ ਬਾਰਸ਼ ਦੌਰਾਨ ਨਹੀਂ ਢਾਹ ਦਿੱਤਾ। ਮੈਂ ਨਹੀਂ ਜਾਣਦਾ ਜੇਕਰ ਅਜਿਹਾ ਕੋਈ ਆਦੇਸ਼ ਸਰਕਾਰ ਵਲੋਂ ਜਾਰੀ ਕੀਤਾ ਗਿਆ ਹੋਵੇ ਪਰ ਅਜਿਹਾ ਨਹੀਂ ਹੈ ਤਾਂ ਗਲਤੀ ਉਨ੍ਹਾਂ ਵਲੋਂ ਹੈ।” ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਨੇ ਇਹ ਵੀ ਕਿਹਾ,”ਜੇਕਰ ਕਿਸੇ ਇਮਾਰਤ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਸਥਾਨਕ ਲੋਕਾਂ ਦੇ ਰਹਿਣ ਦੀ ਵਿਵਸਥਾ ਧਰਮਸ਼ਾਲਾ ‘ਚ ਕੀਤੀ ਜਾਂਦੀ ਹੈ। ਨਗਰ ਨਿਗਮ ਵਲੋਂ ਬੁਰਾ ਵਤੀਰਾ ਕੀਤਾ ਗਿਆ। ਮਹਿਲਾ ਸਟਾਫ਼ ਅਤੇ ਮਹਿਲਾ ਪੁਲਸ ਉੱਥੇ ਹੋਣੀ ਚਾਹੀਦੀ ਸੀ। ਇਹ ਬਹੁਤ ਬਚਕਾਣਾ ਜਿਹਾ ਸੀ। ਅਜਿਹਾ ਫਿਰ ਨਹੀਂ ਹੋਣਾ ਚਾਹੀਦਾ।”