
ਲਖਨਊ— ਉੱਤਰ ਪ੍ਰਦੇਸ਼ ‘ਚ ਕੜਾਕੇ ਦੀ ਠੰਢ ਦੀ ਮਾਰ ਜਾਰੀ ਹੈ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਨਾਲ ਜਨਜੀਵਨ ਬੇਹਾਲ ਹੈ। ਧੁੰਦ ਨਾਲ ਦ੍ਰਿਸ਼ਤਾ ਘੱਟ ਰਹੀ। ਮੌਸਮ ਕੇਂਦਰ ਦੀ ਰਿਪੋਰਟ ਮੁਤਾਬਕ ਪਿਛਲੇ 24 ਘੰਟੇ ਦੇ ਦੌਰਾਨ ਰਾਜ ਦੇ ਵਧੇਰੇ ਸਥਾਨਾਂ ‘ਤੇ ਤਾਪਮਾਨ ‘ਚ 6 ਤੋਂ 10 ਡਿਗਰੀ ਤੱਕ ਘੱਟ ਦਰਜ ਕੀਤੀ ਗਈ। ਜਦਕਿ ਵਧੇਰੇ ਸਥਾਨਾਂ ‘ਤੇ ਘੱਟ ਤੋਂ ਘੱਟ ਤਾਪਮਾਨ ਸਾਧਾਰਨ ਤੋਂ ਵੱਧ ਰਿਹਾ। ਇਸ ਮਿਆਦ ‘ਚ ਫੈਜ਼ਾਬਾਦ, ਇਲਾਹਾਬਾਦ, ਝਾਂਸੀ, ਮੇਰਠ ਆਗਰਾ ਅਤੇ ਕਾਨਪੁਰ ‘ਚ ਘੱਟ ਤੋਂ ਘੱਟ ਤਾਪਮਾਨ ਸਾਧਾਰਨ ਤੋਂ ਵੱਧ ਦਰਜ ਕੀਤਾ ਗਿਆ। ਇਟਾਵਾ ਰਾਜ ਦਾ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਫਤਿਹਗੜ੍ਹ ‘ਚ ਘੱਟ ਤੋਂ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ, ਬਰੇਲੀ ‘ਚ 8.7 ਡਿਗਰੀ, ਖੀਰੀ ‘ਚ 8.8 ਡਿਗਰੀ ਅਤੇ ਚੁਕਰ ‘ਟ 9 ਡਿਗਰੀ ਸੈਲਸੀਅਸ ਦਰਜ ਕੀਤੀ ਗਈ। ਰਾਜਧਾਨੀ ਲਖਨਊ ਅਤੇ ਨੇੜੇ ਦੇ ਇਲਾਕਿਆਂ ‘ਚ ਹਲਕੀ ਧੁੱਪ ਨਿਕਲੀ, ਜਿਸ ਨਾਲ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਰਾਹਤ ਮਿਲੀ। ਅਗਲੇ 24 ਘੰਟਿਆਂ ਦੇ ਦੌਰਾਨ ਰਾਜ ‘ਚ ਮੌਸਮ ਆਮ ਤੌਰ ‘ਤੇ ਖੁਸ਼ਕ ਰਹਿਣ ਅਤੇ ਕੁਝ ਸਥਾਨਾਂ ‘ਤੇ ਧੁੰਦ ਦੇ ਡਿੱਗਣ ਦਾ ਅਨੁਮਾਨ ਹੈ।