Home / Punjabi News / ਕੋਲਹਾਪੁਰ ਹੜ੍ਹ : 51,000 ਲੋਕ ਪ੍ਰਭਾਵਿਤ, ਜਲ ਸੈਨਾ ਰਾਹਤ ਕੰਮ ‘ਚ ਜੁਟੀ

ਕੋਲਹਾਪੁਰ ਹੜ੍ਹ : 51,000 ਲੋਕ ਪ੍ਰਭਾਵਿਤ, ਜਲ ਸੈਨਾ ਰਾਹਤ ਕੰਮ ‘ਚ ਜੁਟੀ

ਕੋਲਹਾਪੁਰ ਹੜ੍ਹ : 51,000 ਲੋਕ ਪ੍ਰਭਾਵਿਤ, ਜਲ ਸੈਨਾ ਰਾਹਤ ਕੰਮ ‘ਚ ਜੁਟੀ

ਮੁੰਬਈ — ਪੱਛਮੀ ਮਹਾਰਾਸ਼ਟਰ ਦੇ ਕੋਲਹਾਪੁਰ ਵਿਚ ਭਾਰੀ ਬਾਰਿਸ਼ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਬੁੱਧਵਾਰ ਨੂੰ ਵੀ ਭਿਆਨਕ ਬਣੇ ਰਹੇ। ਹੜ੍ਹ ਕਾਰਨ ਕਰੀਬ 51,000 ਲੋਕ ਅਤੇ 200 ਪਿੰਡ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ 340 ਤੋਂ ਵਧ ਪੁਲ ਡੁੱਬ ਚੁੱਕੇ ਹਨ। ਹਾਲਾਤ ਇੰਨੇ ਕੁ ਖਰਾਬ ਹੋ ਗਏ ਹਨ ਕਿ ਸੂਬਾ ਪ੍ਰਸ਼ਾਸਨ ਨੇ ਜਲ ਸੈਨਾ ਦੀਆਂ 5 ਟੀਮਾਂ ਨੂੰ ਰਾਹਤ ਕੰਮ ਵਿਚ ਲਾਇਆ ਹੈ। ਓਧਰ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਅਧਿਕਾਰੀਅ ਨੂੰ ਹੜ੍ਹ ਨਾਲ ਨਜਿੱਠਣ ਲਈ ਖੁਰਾਕ ਪਦਾਰਥ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਸਮਾਨਾਂ ਦਾ ਉੱਚਿਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕੋਲਹਾਪੁਰ ਦੇ ਰੈਜੀਡੈਂਟ ਡਿਪਟੀ ਕਲੈਕਟਰ ਸੰਜੈ ਸ਼ਿੰਦੇ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਇੱਥੇ ਹੜ੍ਹ ਆ ਗਿਆ ਹੈ। ਜਿਸ ਕਾਰਨ ਕੋਲਹਾਪੁਰ ਦੇ 1,234 ਪਿੰਡਾਂ ‘ਚੋਂ ਕਰੀਬ 204 ਪਿੰਡ ਪ੍ਰਭਾਵਿਤ ਹੋਏ ਹਨ। ਕਰੀਬ 11,000 ਪਰਿਵਾਰਾਂ ਦੇ 51,000 ਲੋਕ ਪ੍ਰਭਾਵਿਤ ਹਨ।
ਇਨ੍ਹਾਂ ‘ਚੋਂ 15,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 342 ਪੁਲ ਪਾਣੀ ਵਿਚ ਡੁੱਬੇ ਹੋਏ ਹਨ ਅਤੇ ਆਵਾਜਾਈ ਲਈ ਬੰਦ ਹਨ। ਕਰੀਬ 29 ਹਾਈਵੇਅ ਅਤੇ 56 ਮੁੱਖ ਸੜਕਾਂ ਬੰਦ ਹਨ। ਮੁੰਬਈ-ਬੈਂਗਲੁਰੂ ਰਾਸ਼ਟਰੀ ਹਾਈਵੇਅ ਨੰਬਰ-4 ਅਤੇ ਕੋਲਹਾਪੁਰ-ਰਤਨਾਗਿਰੀ ਹਾਈਵੇਅ ਵੀ ਬੰਦ ਹਨ। ਅਧਿਕਾਰੀ ਨੇ ਦੱਸਿਆ ਕਿ ਬਚਾਅ ਕੰਮ ਵਿਚ 45 ਤੋਂ ਵਧ ਕਿਸ਼ਤੀਆਂ ਨੂੰ ਲਾਇਆ ਗਿਆ ਹੈ।
ਪਿਛਲੇ ਕੁਝ ਦਿਨਾਂ ਵਿਚ ਪਈ ਭਾਰੀ ਬਾਰਿਸ਼ ਕਾਰਨ ਪੱਛਮੀ ਮਹਾਰਾਸ਼ਟਰ ਵਿਚ ਕੋਲਹਾਪੁਰ ਅਤੇ ਸਾਂਗਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

Check Also

ਯੂਏਈ ਨੇ ਹੂਤੀ ਬਾਗ਼ੀਆਂ ਵੱਲੋਂ ਦਾਗੀਆਂ ਦੋ ਮਿਜ਼ਾਈਲਾਂ ਡੇਗੀਆਂ

ਯੂਏਈ ਨੇ ਹੂਤੀ ਬਾਗ਼ੀਆਂ ਵੱਲੋਂ ਦਾਗੀਆਂ ਦੋ ਮਿਜ਼ਾਈਲਾਂ ਡੇਗੀਆਂ

ਦੁਬਈ, 24 ਜਨਵਰੀ ਯੂਏਈ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਉਨ੍ਹਾਂ ਹੂਤੀ ਬਾਗੀਆਂ ਵੱਲੋਂ …