Home / Punjabi News / ਕੋਲਕਾਤਾ ਨੂੰ ‘ਸਿਟੀ ਆਫ ਫਿਊਚਰ’ ਵਜੋਂ ਵਿਕਸਿਤ ਕਰਾਂਗੇ: ਮੋਦੀ

ਕੋਲਕਾਤਾ ਨੂੰ ‘ਸਿਟੀ ਆਫ ਫਿਊਚਰ’ ਵਜੋਂ ਵਿਕਸਿਤ ਕਰਾਂਗੇ: ਮੋਦੀ

ਕੋਲਕਾਤਾ ਨੂੰ ‘ਸਿਟੀ ਆਫ ਫਿਊਚਰ’ ਵਜੋਂ ਵਿਕਸਿਤ ਕਰਾਂਗੇ: ਮੋਦੀ

ਕੋਲਕਾਤਾ, 23 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ, ਘੁਸਪੈਠ, ਤਸਕਰੀ, ਹਿੰਸਾ ਅਤੇ ਨਾਜਾਇਜ਼ ਕਾਰੋਬਾਰ ਨੂੰ ਵਿਕਾਸ ਦਾ ਵੱਡਾ ਦੁਸ਼ਮਣ ਕਰਾਰ ਦਿੰਦਿਆਂ ਅੱਜ ਦਾਅਵਾ ਕੀਤਾ ਕਿ ਅੱਜ ਦੇ ਬੰਗਾਲ ‘ਚ ਅਮਨ, ਸੁਰੱਖਿਆ ਅਤੇ ਵਿਕਾਸ ਦੀ ਘਾਟ ਦਿਖਾਈ ਦੇ ਰਹੀ ਹੈ ਅਤੇ ਇਸ ਲਈ ਇੱਥੋਂ ਦੇ ਲੋਕ ਪੱਖਪਾਤ ਤੋਂ ਮੁਕਤ ਅਤੇ ਚੰਗੇ ਪ੍ਰਬੰਧ ਲਈ ਵੋਟਾਂ ਪਾ ਰਹੇ ਹਨ। ਵੀਡੀਓ ਕਾਨਫਰੰਸ ਰਾਹੀਂ ਕੋਲਕਾਤਾ, ਬੀਰਭੂਮ, ਮਾਲਦਾ ਅਤੇ ਮੁਰਸ਼ਿਦਾਬਾਦ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਦਾਅਵਾ ਵੀ ਕੀਤਾ ਕਿ ਦੋ ਮਈ ਨੂੰ ਸੂਬੇ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਕੋਲਕਾਤਾ ਨੂੰ ‘ਸਿਟੀ ਆਫ ਫਿਊਚਰ’ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਦੇ ਮੁਲਕ ਭਾਰਤ ‘ਚ ਨਿਵੇਸ਼ ਦੀਆਂ ਸੰਭਾਵਨਾਵਾਂ ਤਾਲਾਸ਼ ਰਹੇ ਹਨ ਅਤੇ ਲਗਾਤਾਰ ਰਿਕਾਰਡ ਨਿਵੇਸ਼ ਭਾਰਤ ‘ਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਇਸ ਦੀ ਪੂਰੀ ਕੋਸ਼ਿਸ਼ ਕਰੇਗੀ ਕਿ ਨਿਵੇਸ਼ ਦਾ ਵੱਡਾ ਹਿੱਸਾ ਪੱਛਮੀ ਬੰਗਾਲ ‘ਚ ਹੋਵੇ ਜਿਸ ਨਾਲ ਇੱਥੋਂ ਦੀ ਸ਼ਿਪਲ ਕਲਾ ਤੇ ਹਰ ਤਰ੍ਹਾਂ ਦੇ ਰੁਜ਼ਗਾਰ ਨੂੰ ਹੁਲਾਰਾ ਮਿਲੇਗਾ। -ਪੀਟੀਆਈ


Source link

Check Also

ਯੂਏਈ ਨੇ ਹੂਤੀ ਬਾਗ਼ੀਆਂ ਵੱਲੋਂ ਦਾਗੀਆਂ ਦੋ ਮਿਜ਼ਾਈਲਾਂ ਡੇਗੀਆਂ

ਯੂਏਈ ਨੇ ਹੂਤੀ ਬਾਗ਼ੀਆਂ ਵੱਲੋਂ ਦਾਗੀਆਂ ਦੋ ਮਿਜ਼ਾਈਲਾਂ ਡੇਗੀਆਂ

ਦੁਬਈ, 24 ਜਨਵਰੀ ਯੂਏਈ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਉਨ੍ਹਾਂ ਹੂਤੀ ਬਾਗੀਆਂ ਵੱਲੋਂ …