ਨਵੀਂ ਦਿੱਲੀ, 24 ਅਗਸਤ
ਕੋਲਕਾਤਾ ਵਿੱਚ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕੇਸ ਦੇ ਮੁੱਖ ਮੁਲਜ਼ਮ ਅਤੇ ਆਰਜੀ ਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਛੇ ਹੋਰਾਂ ਦੀ ਪੋਲੀਗ੍ਰਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸਿਖਿਆਰਥੀ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਅਤੇ ਛੇ ਹੋਰਾਂ ਦੇ ਝੂਠ ਦਾ ਪਤਾ ਲਗਾਉਣ ਦੇ ਟੈਸਟ ਅੱਜ ਸ਼ੁਰੂ ਹੋਏ। ਜੇਲ੍ਹ ’ਚ ਬੰਦ ਮੁੱਖ ਮੁਲਜ਼ਮ ਸੰਜੇ ਰਾਏ ਦਾ ਪੋਲੀਗ੍ਰਾਫ਼ ਟੈਸਟ ਜੇਲ੍ਹ ’ਚ ਹੀ ਹੋ ਰਿਹਾ ਹੈ ਤੇ ਬਾਕੀ ਛੇ ਜਣਿਆਂ, ਜਿਨ੍ਹਾਂ ਵਿੱਚ ਸਾਬਕਾ ਡਿਊਟੀ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਘਟਨਾ ਵਾਲੀ ਰਾਤ ਮੌਜੂਦ ਚਾਰ ਡਾਕਟਰਾਂ ਅਤੇ ਇੱਕ ਸਿਵਲ ਵਾਲੰਟੀਅਰ ਸ਼ਾਮਲ ਹਨ, ਦਾ ਟੈਸਟ ਏਜੰਸੀ ਦੇ ਦਫਤਰ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀਐੱਫਐੱਸਐੱਲ) ਤੋਂ ਪੋਲੀਗ੍ਰਾਫ਼ ਮਾਹਿਰਾਂ ਦੀ ਟੀਮ ਇਹ ਟੈਸਟ ਕਰਨ ਲਈ ਕੋਲਕਾਤਾ ਪੁੱਜੀ ਹੈ।
The post ਕੋਲਕਾਤਾ ਡਾਕਟਰ ਬਲਾਤਕਾਰ ਤੇ ਹੱਤਿਆ ਮਾਮਲੇ ’ਚ ਮੁੱਖ ਮੁਲਜ਼ਮ ਤੇ ਸਾਬਕਾ ਪ੍ਰਿੰਸੀਪਲ ਸਣੇ 7 ਦਾ ਪੋਲੀਗ੍ਰਾਫ ਟੈਸਟ ਸ਼ੁਰੂ appeared first on Punjabi Tribune.
Source link