Home / World / Punjabi News / ਕੋਰੋਨਾ ਵਾਇਰਸ ਕਾਰਨ 212 ਮੌਤਾਂ : WHO ਨੇ ਗਲੋਬਲ ਐਮਰਜੈਂਸੀ ਐਲਾਨੀ

ਕੋਰੋਨਾ ਵਾਇਰਸ ਕਾਰਨ 212 ਮੌਤਾਂ : WHO ਨੇ ਗਲੋਬਲ ਐਮਰਜੈਂਸੀ ਐਲਾਨੀ

ਕੋਰੋਨਾ ਵਾਇਰਸ ਕਾਰਨ ਚੀਨ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 212 ਤੱਕ ਪੁੱਜ ਗਈ ਹੈ। ਇਸ ਵਾਇਰਸ ਤੋਂ ਪੀੜਤ ਤੇ ਇਸ ਦੀ ਛੂਤ ਤੋਂ ਗ੍ਰਸਤ ਮਰੀਜ਼ਾਂ ਦੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਵੱਡਾ ਕਦਮ ਚੁੱਕਦਿਆਂ ਸਮੁੱਚੇ ਵਿਸ਼ਵ ਵਿੱਚ ਹੰਗਾਮੀ ਹਾਲਾਤ (ਗਲੋਬਲ ਐਮਰਜੈਂਸੀ) ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਚੀਨ ਸਰਕਾਰ ਨੇ ਇਸ ਕੁਦਰਤੀ ਆਫ਼ਤ ਨਾਲ ਨਿਪਟਣ ਲਈ 28,000 ਕਰੋੜ ਰੁਪਏ ਦਾ ਪੈਕੇਜ ਐਲਾਨਿਆ ਹੈ। ਉੱਧਰ ਸੰਯੁਕਤ ਰਾਸ਼ਟਰ ਦੇ ਡਾਇਰੈਕਟਰ ਜਨਰਲ ਡਾ। ਟੈਡਰਜ਼ ਐਡਹੇਨਮ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਨੂੰ ਇੱਕ ਕੌਮਾਂਤਰੀ ਚਿੰਤਾ ਮੰਨਦੇ ਹੋਏ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕਰਦੇ ਹਨ। ਡਾ। ਐਡਹੇਨਮ ਨੇ ਕਿਹਾ ਕਿ ਉਹ ਚੀਨ ’ਚ ਕੁਝ ਵਾਪਰੇ ਹੋਣ ਕਾਰਨ ਨਹੀਂ, ਸਗੋਂ ਹੋਰਨਾਂ ਦੇਸ਼ਾਂ ਵਿੱਚ ਜੋ ਕੁਝ ਵੀ ਵਾਪਰਿਆ ਹੈ, ਉਸ ਕਾਰਨ ਇਸ ਐਮਰਜੈਂਸੀ ਦਾ ਐਲਾਨ ਕਰਦਾ ਹਾਂ। ਹੁਣ ਤੱਕ ਚੀਨ ’ਚ 9,000 ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ਤੋਂ ਬਾਹਰ ਹੁਣ ਤੱਕ 18 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ 82 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਥਾਈਲੈਂਡ ’ਚ 14, ਸਿੰਗਾਪੁਰ ’ਚ 10, ਦੱਖਣੀ ਕੋਰੀਆ ’ਚ 4, ਆਸਟ੍ਰੇਲੀਆ ਤੇ ਮਲੇਸ਼ੀਆ ’ਚ 7–7, ਅਮਰੀਕਾ ਤੇ ਫ਼ਰਾਂਸ ’ਜ 5–5, ਜਰਮਨੀ ਤੇ ਸੰਯੁਕਤ ਅਰਬ ਅਮੀਰਾਤ ’ਚ 4–4 ਤੇ ਕੈਨੇਡਾ ’ਚ ਕੋਰੋਨਾ ਵਾਇਰਸ ਦੇ 3 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਵੀਅਤਨਾਮ ’ਚ ਦੋ, ਕੰਬੋਡੀਆ, ਫ਼ਿਲੀਪੀਨਜ਼, ਨੇਪਾਲ, ਸ੍ਰੀ ਲੰਕਾ, ਭਾਰਤ ਤੇ ਫ਼ਿਨਲੈਂਡ ’ਚ ਇਸ ਵਾਇਰਸ ਦਾ ਇੱਕ–ਇੱਕ ਮਰੀਜ਼ ਸਾਹਮਣੇ ਆ ਚੁੱਕਾ ਹੈ।

Check Also

ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਗਠਜੋੜ ‘ਤੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ: ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ਾ ਦੇਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ …

%d bloggers like this: