
ਲਾਸ ਏਂਜਲਸ, 27 ਮਈ
ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਰੇਲਯਾਰਡ ਵਿਚ ਹੋਈ ਗੋਲੀਬਾਰੀ ‘ਚ ਮਾਰ ਗਏ ਅੱਠ ਵਿਅਕਤੀਆਂ ‘ਚ ਭਾਰਤੀ ਮੂਲ ਦਾ 36 ਸਾਲਾ ਸਿੱਖ ਵਿਅਕਤੀ ਵੀ ਸ਼ਾਮਲ ਹੈ। ‘ਦਿ ਮਰਕਰੀ ਨਿਊਜ਼’ ਨੇ ਦੱਸਿਆ ਕਿ ਮਾਰੇ ਗਏ ਭਾਰਤੀ ਸਿੱਖ ਦੀ ਪਛਾਣ ਤਪਤੇਜਦੀਪ ਸਿੰਘ ਵਜੋਂ ਹੋਈ ਹੈ। ਕੈਲੀਫੋਰਨੀਆ ਦੀ ਯੂਨੀਅਨ ਸਿਟੀ ਵਿੱਚ ਵੱਡੇ ਹੋਏ ਤਪਤੇਜਦੀਪ ਦੇ ਪਰਿਵਾਰ ਵਿੱਚ ਪਤਨੀ, ਤਿੰਨ ਸਾਲ ਦਾ ਬੇਟਾ ਤੇ ਇਕ ਸਾਲ ਦੀ ਬੇਟੀ ਹੈ। ਸਾਂ ਫਰਾਂਸਿਸਕੋ ਬੇਅ ਏਰੀਆ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਤਪਤੇਜਦੀਪ ਸਿੰਘ ਨੂੰ ‘ਸਾਰਿਆਂ ਦੀ ਮਦਦ ਕਰਨ ਵਾਲਾ ਤੇ ਖਿਆਲ ਰੱਖਣ ਵਾਲਾ’ ਵਿਅਕਤੀ ਦੱਸਿਆ ਹੈ। ਵੈਲੀ ਟਰਾਂਸਪੋਰਟੇਸ਼ਨ ਅਥਾਰਿਟੀ (ਵੀਟੀਏ) ਦੇ ਸਾਥੀ ਮੁਲਾਜ਼ਮਾਂ ਨੇ ਸਿੰਘ ਨੂੰ ਨਾਇਕ ਦੱਸਦਿਆਂ ਕਿਹਾ ਕਿ ਉਹ ਦੂਜਿਆਂ ਨੂੰ ਬਚਾਉਣ ਲਈ ਕਮਰੇ ਤੋਂ ਬਾਹਰ ਚਲਾ ਗਿਆ, ਜਿੱਥੇ ਉਸ ਦੇ ਕੁਝ ਹੋਰ ਸਹਿ ਕਰਮੀ ਲੁਕੇ ਹੋਏ ਸਨ। ਪੁਲੀਸ ਮੁਤਾਬਕ ਹਮਲਾਵਰ ਨੇ ਮਗਰੋਂ ਗੋਲੀ ਮਾਰ ਕੇ ਖੁ਼ਦਕੁਸ਼ੀ ਕਰ ਲਈ। ਸਿੰਘ ਪਿਛਲੇ ਨੌਂ ਸਾਲ ਤੋਂ ਵੀਟੀਏ ਵਿੱਚ ਲਾਈਟ ਰੇਲ ਅਪਰੇਟਰ ਸੀ।
ਪੀਟੀਆਈ
Source link