Home / Punjabi News / ਕੈਬਨਿਟ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਮਾਰਚ 2024 ਤਕ ਵਧਾਉਣ ਨੂੰ ਮਨਜ਼ੂਰੀ

ਕੈਬਨਿਟ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਮਾਰਚ 2024 ਤਕ ਵਧਾਉਣ ਨੂੰ ਮਨਜ਼ੂਰੀ

ਕੈਬਨਿਟ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਮਾਰਚ 2024 ਤਕ ਵਧਾਉਣ ਨੂੰ ਮਨਜ਼ੂਰੀ

ਨਵੀਂ ਦਿੱਲੀ, 8 ਦਸੰਬਰ

ਕੈਬਨਿਟ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਨੂੰ ਤਿੰਨ ਵਰ੍ਹੇ ਹੋਰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਹੈ। ਮੀਟਿੰਗ ਬਾਅਦ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਜਨਾ ਨੂੰ ਮਾਰਚ 2021 ਤੋਂ ਮਾਰਚ 2024 ਤਕ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਯੋਜਨਾ ਪੇਂਡੂ ਇਲਾਕਿਆਂ ਵਿੱਚ ਸਭਨਾਂ ਲਈ ਆਵਾਸ਼ ਨੂੰ ਯਕੀਨੀ ਬਣਾਉਂਦੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਨੂੰ ਅੱਗੇ ਵਧਾਉਣ ਨਾਲ ਰਹਿੰਦੇ 155.75 ਲੱਖ ਮਕਾਨਾਂ ਦੇ ਨਿਰਮਾਣ ਵਿੱਚ ਤੇ 2.95 ਕਰੋੜ ‘ਪੱਕੇ’ ਮਕਾਨਾਂ ਦੇ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਸਾਲ 2016 ਵਿੱਚ ਪੇਂਡੂ ਖੇਤਰ ਵਿੱਚ ਸਭਨਾਂ ਨੂੰ ਆਵਾਸ ਦੀ ਲੋੜ ਦਾ ਪਤਾ ਲਗਾਇਆ ਗਿਆ ਸੀ, ਜਿਸ ਤਹਿਤ 2.95 ਕਰੋੜ ਲੋਕਾਂ ਨੂੰ ਪੱਕੇ ਮਕਾਨ ਦੀ ਲੋੜ ਸੀ। –ਏਜੰਸੀ


Source link

Check Also

194 ਯਾਤਰੀਆਂ ਨਾਲ ਦੱਖਣੀ ਕੋਰੀਆ ਦਾ ਹਵਾਈ ਜਹਾਜ਼ ਖੁੱਲ੍ਹੇ ਦਰਵਾਜ਼ੇ ਨਾਲ ਉੱਡਦਾ ਰਿਹਾ

ਸਿਓਲ, 26 ਮਈ ਏਅਰਲਾਈਨ ਅਤੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਏਸ਼ੀਆਨਾ ਏਅਰਲਾਈਨਜ਼ ਦੇ ਉੱਡਦੇ ਜਹਾਜ਼ …