ਪਟਿਆਲਾ : ਪੰਜਾਬ ਵਿਚ ਕਾਂਗਰਸ ਦੀ ਸਥਿਤੀ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਇਸ ਨਾਲ ਕਿਸੇ ਵੀ ਹੋਰ ਸਿਆਸੀ ਦਾ ਧਿਰ ਦਾ ਮੁਕਾਬਲਾ ਨਹੀਂ ਹੈ। ਅਜਿਹਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਚ ਕੀਤਾ। ਕੈਪਟਨ ਨੇ ਭਰੋਸੇ ਨਾਲ ਕਿਹਾ ਕਿ ਪੰਜਾਬ ਵਿਚ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਕਾਂਗਰਸ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਪੂਰੇ ਦੇਸ਼ ਵਿਚ ਵੀ ਕਾਂਗਰਸ ਦੇ ਪੱਖ ‘ਚ ਹਵਾ ਚੱਲ ਰਹੀ ਹੈ। ਕੈਪਟਨ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਈ ਹਿੱਸਿਆਂ ਵਿਚ ਵੰਡੀ ਗਈ ਹੈ ਅਤੇ ਇਸ ਦਾ ਅਧਾਰ ਪੰਜਾਬ ‘ਚੋਂ ਖਤਮ ਹੁੰਦਾ ਜਾ ਰਿਹਾ ਹੈ। ਗੁਰਦਾਸਪੁਰ ਤੋਂ ਸੁਨੀਲ ਜਾਖੜ ਦੇ ਮੁਕਾਬਲੇ ਭਾਜਪਾ ਵਲੋਂ ਸੰਨੀ ਦਿਓਲ ਨੂੰ ਦਿੱਤੀ ਟਿਕਟ ਸਬੰਧੀ ਉਨ੍ਹਾਂ ਕਿਹਾ ਕਿ ਇਸ ਦਾ ਜਾਖੜ ‘ਤੇ ਕੋਈ ਫਰਕ ਨਹੀਂ ਪਵੇਗਾ। ਕੈਪਟਨ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਰਾਹੁਲ ਗਾਂਧੀ ਵੀ ਪਹੁੰਚ ਰਹੇ ਹਨ।
Home / Punjabi News / ਕੈਪਟਨ ਅਮਰਿੰਦਰ ਨੇ ਪੂਰੇ ਭਰੋਸੇ ਨਾਲ ਕਿਹਾ ਕਾਂਗਰਸ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤੇਗੀ
Check Also
Hours before Maharashtra polls, BJP’s Tawde booked in ‘cash-for-votes’ row: ਮਹਾਰਾਸ਼ਟਰ: ਭਾਜਪਾ ਆਗੂ ਤਾਵੜੇ ’ਤੇ ਚੋਣਾਂ ਤੋਂ ਪਹਿਲਾਂ ਪੈਸੇ ਵੰਡਣ ਦੇ ਦੋਸ਼ ਹੇਠ ਕੇਸ ਦਰਜ
ਮੁੰਬਈ, 19 ਨਵੰਬਰ ਇੱਥੋਂ ਦੀ ਪੁਲੀਸ ਨੇ ਵੋਟਰਾਂ ਨੂੰ ਲੁਭਾਉਣ ਤੇ ਨਕਦੀ ਵੰਡਣ ਦੇ ਦੋਸ਼ …