Home / Punjabi News / ਕੈਨੇਡਾ ਪੁਲੀਸ ਨੇ ਐਡਮਿੰਟਨ ’ਚ ਗੈਂਗਸਟਰ ਉੱਪਲ ਤੇ ਉਸ ਦੇ 11 ਸਾਲਾ ਪੁੱਤ ਦੇ ਕਤਲ ਸਬੰਧੀ ਵੀਡੀਓ ਜਾਰੀ ਕੀਤੀ

ਕੈਨੇਡਾ ਪੁਲੀਸ ਨੇ ਐਡਮਿੰਟਨ ’ਚ ਗੈਂਗਸਟਰ ਉੱਪਲ ਤੇ ਉਸ ਦੇ 11 ਸਾਲਾ ਪੁੱਤ ਦੇ ਕਤਲ ਸਬੰਧੀ ਵੀਡੀਓ ਜਾਰੀ ਕੀਤੀ

ਓਟਾਵਾ, 13 ਨਵੰਬਰ
ਕੈਨੇਡੀਅਨ ਪੁਲੀਸ ਨੇ ਦੱਖਣ-ਪੂਰਬੀ ਐਡਮਿੰਟਨ ਵਿੱਚ ਭਾਰਤੀ ਮੂਲ ਦੇ ਗੈਂਗਸਟਰ ਹਰਪ੍ਰੀਤ ਸਿੰਘ ਉੱਪਲ ਅਤੇ ਉਸਦੇ 11 ਸਾਲਾ ਬੇਟੇ ਦੀ ਗੋਲੀ ਮਾਰ ਹੱਤਿਆ ਕਰਨ ਨਾਲ ਸਬੰਧਤ ਮਾਮਲੇ ਦੀ ਵੀਡੀਓ ਅਤੇ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲੀਸ ਮੁਤਾਬਕ ਉੱਪਲ ਨਸ਼ੇ ਦੇ ਧੰਦੇ ਵਿੱਚ ਸ਼ਾਮਲ ਗਰੋਹ ਦੇ ਮੈਂਬਰ ਵਜੋਂ ਕੀਤੀ ਹੈ ਅਤੇ ਪੁਲੀਸ ਮੰਨ ਰਹੀ ਹੈ ਕਿ ਉਸ ਦੇ ਪੁੱ ਦੀ ਹੱਤਿਆ ਮਿੱਥੀ ਸਾਜ਼ਿਸ਼ ਤਹਿਤ ਕੀਤੀ ਗਈ ਹੈ। ਵੈਨਕੂਵਰ ਸਨ ਅਨੁਸਾਰ ਉੱਪਲ ਬ੍ਰਦਰਜ਼ ਕੀਪਰ ਗੈਂਗ ਨਾਲ ਜੁੜਿਆ ਹੋਇਆ ਸੀ। ਐਡਮਿੰਟਨ ਪੁਲੀਸ ਨੇ ਐਤਵਾਰ (ਸਥਾਨਕ ਸਮਾਂ) ਨੂੰ ਵਾਹਨ ਅਤੇ ਦੋ ਮਸ਼ਕੂਕ ਵਿਅਕਤੀਆਂ ਦੀ ਫੋਟੋ ਜਾਰੀ ਕੀਤੀ। ਇਹ 9 ਨਵੰਬਰ ਨੂੰ ਦੁਪਹਿਰ 12 ਵਜੇ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਨਵੀਂ ਜਾਣਕਾਰੀ ਸਾਹਮਣੇ ਲਿਆਉਣ ਵਿੱਚ ਮਦਦ ਕਰ ਸਕਦੀ ਹੈ।

The post ਕੈਨੇਡਾ ਪੁਲੀਸ ਨੇ ਐਡਮਿੰਟਨ ’ਚ ਗੈਂਗਸਟਰ ਉੱਪਲ ਤੇ ਉਸ ਦੇ 11 ਸਾਲਾ ਪੁੱਤ ਦੇ ਕਤਲ ਸਬੰਧੀ ਵੀਡੀਓ ਜਾਰੀ ਕੀਤੀ appeared first on punjabitribuneonline.com.


Source link

Check Also

ਭਾਰਤ-ਪਾਕਿਸਤਾਨ ਵਿਚਾਲੇ ਤਣਾਅ ‘ਤੇ ਡੌਨਲਡ ਟਰੰਪ ਨੇ ਕਹੀ ਇਹ ਗੱਲ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ …