Home / Punjabi News / ਕੈਨੇਡਾ ‘ਚ ਭਾਰਤੀ ਕੂਟਨੀਤਕਾਂ ‘ਤੇ ਨਿਗਰਾਨੀ ਬਾਰੇ ਮੋਦੀ ਸਰਕਾਰ ਨੇ ਸੰਸਦ ‘ਚ ਕੀ ਕਿਹਾ

ਕੈਨੇਡਾ ‘ਚ ਭਾਰਤੀ ਕੂਟਨੀਤਕਾਂ ‘ਤੇ ਨਿਗਰਾਨੀ ਬਾਰੇ ਮੋਦੀ ਸਰਕਾਰ ਨੇ ਸੰਸਦ ‘ਚ ਕੀ ਕਿਹਾ


ਕੈਨੇਡਾ ‘ਚ ਭਾਰਤੀ ਕੂਟਨੀਤਕਾਂ ‘ਤੇ ਨਿਗਰਾਨੀ ਬਾਰੇ ਮੋਦੀ ਸਰਕਾਰ ਨੇ ਸੰਸਦ ‘ਚ ਕੀ ਕਿਹਾ

ਭਾਰਤ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ‘ਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।ਵੀਰਵਾਰ ਨੂੰ, ਮੋਦੀ ਸਰਕਾਰ ਨੇ ਸੰਸਦ ਨੂੰ ਦੱਸਿਆ ਕਿ ਵੈਨਕੂਵਰ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਦੇ ‘ਆਡੀਓ ਅਤੇ ਵੀਡੀਓ’ ਮੈਸੇਜੇਜ਼ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਨਿੱਜੀ ਮੈਸੇਜ ਵੀ ਪੜ੍ਹੇ ਜਾ ਰਹੇ ਸਨ।ਇਹ ਵੀ ਦੱਸਿਆ ਗਿਆ ਕਿ ਇਹ ਜਾਣਕਾਰੀ ਹਾਲ ਹੀ ਵਿੱਚ ਕੈਨੇਡੀਅਨ ਅਧਿਕਾਰੀਆਂ ਵੱਲੋਂ ਭਾਰਤੀ ਕੌਂਸਲੇਟ ਨੂੰ ਦਿੱਤੀ ਗਈ ਹੈ।ਖ਼ਬਰ ਏਜੰਸੀ ਏਐੱਨਆਈ ਮੁਤਾਬਕ ਵਿਦੇਸ਼ੀ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ, “ਕੈਨੇਡਾ ਨਾਲ ਭਾਰਤ ਦੇ ਰਿਸ਼ਤੇ ਚੁਣੌਤੀਪੂਰਨ ਰਹੇ ਹਨ ਅਤੇ ਬਣੇ ਰਹਿਣਗੇ, ਇਸ ਦਾ ਮੁੱਖ ਕਾਰਨ ਕੈਨੇਡੀਅਨ ਸਰਕਾਰ ਵੱਲੋਂ ਕੱਟੜਪੰਥੀ ਅਤੇ ਵੱਖਵਾਦੀ ਤੱਤਾਂ ਨੂੰ ਮੌਕਾ ਦੇਣਾ ਹੈ।”“ਅਜਿਹੇ ਤੱਤ ਭਾਰਤ ਵਿਰੋਧੀ ਏਜੰਡੇ ਦੀ ਵਕਾਲਤ ਕਰਦੇ ਹਨ ਅਤੇ ਅਜਿਹੀਆਂ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੈਨੇਡਾ ਦੇ ਅੰਦੋਲਨ ਦੇ ਆਜ਼ਾਦ ਨਿਯਮਾਂ ਦੀ ਦੁਰਵਰਤੋਂ ਕਰ ਰਹੇ ਹਨ। ਇਹ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਖ਼ਤਰਾ ਹੈ।”ਅਸਲ ਵਿੱਚ ਕੇਂਦਰੀ ਮੰਤਰੀ ਕੀਰਤੀ ਵਰਧਨ ਸਿੰਘ ਨੂੰ ਪੁੱਛਿਆ ਗਿਆ ਸੀ ਕਿ ਕੀ ਕੈਨੇਡਾ ਵਿੱਚ ਭਾਰਤੀ ਕੂਟਨੀਤਕਾਂ ਦੀ ਸਾਈਬਰ ਨਿਗਰਾਨੀ ਜਾਂ ਕਿਸੇ ਹੋਰ ਤਰ੍ਹਾਂ ਦੀ ਨਿਗਰਾਨੀ ਦੀ ਕਿਸੇ ਘਟਨਾ ਦੀ ਜਾਣਕਾਰੀ ਹੈ।ਕੀਰਤੀ ਵਰਧਨ ਸਿੰਘ ਨੇ ਜਵਾਬ ਵਿੱਚ ਕਿਹਾ,“ਹਾਂ। ਹਾਲ ਹੀ ਵਿੱਚ, ਵੈਨਕੂਵਰ ਵਿੱਚ ਭਾਰਤੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਉੱਤੇ ਆਡੀਓ-ਵੀਡੀਓ ਸਰਵੀਲੈਂਸ ਜ਼ਰੀਏ ਨਜ਼ਰ ਰੱਖੀ ਜਾ ਰਹੀ ਸੀ ਅਤੇ ਉਨ੍ਹਾਂ ਦੇ ਨਿੱਜੀ ਮੈਸੇਜ ਵੀ ਪੜ੍ਹੇ ਜਾ ਰਹੇ ਸਨ।”“ਇਹ ਨਿਗਰਾਨੀ ਹਾਲੇ ਵੀ ਜਾਰੀ ਹੈ।”ਸਿੰਘ ਨੇ ਕਿਹਾ, “ਇਸ ਸਬੰਧ ਵਿੱਚ, ਭਾਰਤ ਸਰਕਾਰ ਨੇ 2 ਨਵੰਬਰ, 2024 ਨੂੰ ਇੱਕ ਨੋਟ ਭੇਜ ਕੇ ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਸੀ ਅਤੇ ਇਸ ਕਾਰਵਾਈ ਨੂੰ ਸਾਰੇ ਕੂਟਨੀਤਕ ਪ੍ਰਬੰਧਾਂ ਦੀ ਮੁਕੰਮਲ ਉਲੰਘਣਾ ਦੱਸਿਆ ਗਿਆ ਸੀ।”ਮੰਤਰੀ ਨੇ ਆਪਣੇ ਜਵਾਬ ਵਿੱਚ ਹਾਲ ਹੀ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਵਿੱਚ ਦਿੱਤੇ ਗਏ ਤਾਜ਼ਾ ਬਿਆਨ ਦਾ ਵੀ ਹਵਾਲਾ ਦਿੱਤਾ।

The post ਕੈਨੇਡਾ ‘ਚ ਭਾਰਤੀ ਕੂਟਨੀਤਕਾਂ ‘ਤੇ ਨਿਗਰਾਨੀ ਬਾਰੇ ਮੋਦੀ ਸਰਕਾਰ ਨੇ ਸੰਸਦ ‘ਚ ਕੀ ਕਿਹਾ first appeared on Ontario Punjabi News.


Source link

Check Also

Air Pollution: ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਹਟਾਇਆ ਜਾਵੇ: ਧਨਖੜ

  ਨਵੀਂ ਦਿੱਲੀ, 3 ਮਈ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕੌਮੀ ਰਾਜਧਾਨੀ ’ਚ ਵਧ ਰਹੇ …