Home / World / Punjabi News / ਕੇਰਲ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ 25 ਲੱਖ ਦੀ ਮਦਦ ਦਾ ਐਲਾਨ

ਕੇਰਲ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ 25 ਲੱਖ ਦੀ ਮਦਦ ਦਾ ਐਲਾਨ

ਤਿਰੂਅਨੰਪੁਰਮ— ਕੇਰਲ ਸਰਕਾਰ ਨੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੂਬੇ ਦੇ ਸੀ. ਆਰ. ਪੀ. ਐੱਫ. ਜਵਾਨ ਵੀ. ਵੀ. ਵਸੰਤ ਕੁਮਾਰ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਪਿਨਰਾਈ ਵਿਜਯਨ ਦੀ ਪ੍ਰਧਾਨਗੀ ਵਿਚ ਸੂਬਾ ਕੈਬਨਿਟ ਨੇ ਜਵਾਨ ਦੇ ਦੋ ਬੱਚਿਆਂ- ਬੇਟੇ ਅਮਨਦੀਪ (5) ਅਤੇ ਬੇਟੀ ਅਨਾਮਿਕਾ (8) ਦੀ ਪੜ੍ਹਾਈ ਦਾ ਖਰਚ ਚੁੱਕਣ ਦਾ ਫੈਸਲਾ ਕੀਤਾ। ਵਿਜਯਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਸੰਤ ਦੀ ਪਤਨੀ ਸ਼ੀਨਾ ਦੀ ਨੌਕਰੀ ਨੂੰ ਸਥਾਈ ਕਰਨ ਲਈ ਕਦਮ ਚੁੱਕੇ ਜਾਣਗੇ। ਉਹ ਇਸ ਸਮੇਂ ਪਸ਼ੂ ਮੈਡੀਕਲ ਯੂਨੀਵਰਸਿਟੀ ਵਿਚ ਸਹਾਇਕ ਦੇ ਤੌਰ ‘ਤੇ ਵਰਕਰ ਹੈ।
ਮੁੱਖ ਮੰਤਰੀ ਨੇ ਕਿਹਾ ਸਰਕਾਰ ਪੁਲਵਾਮਾ ਵਿਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ 40 ਸੀ. ਆਰ. ਪੀ. ਐੱਫ. ਜਵਾਨਾਂ ਦੇ ਸ਼ਹੀਦ ਹੋਣ ‘ਤੇ ਦੁੱਖ ਜ਼ਾਹਰ ਕਰਦੀ ਹੈ। ਸਾਡੇ ਇਨ੍ਹਾਂ ਭਰਾਵਾਂ ਵਿਚ ਵਾਯਨਾਡ ਦਾ ਵੀ ਜਵਾਨ ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਮਦਦ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਉਨ੍ਹਾਂ ਦੀ ਪਤਨੀ ਨੂੰ 15 ਲੱਖ ਅਤੇ ਮਾਂ ਨੂੰ 10 ਲੱਖ ਰੁਪਏ ਦੀ ਆਰਥਿਕ ਮਦਦ ਦੇਵੇਗੀ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿਚ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲਾਵਰ ਦੇ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ।

Check Also

ਮੁੰਬਈ ‘ਚ 4 ਮੰਜ਼ਲਾ ਇਮਾਰਤ ਢਹਿ-ਢੇਰੀ, 12 ਲੋਕਾਂ ਦੀ ਮੌਤ, ਬਚਾਅ ਕੰਮ ਜਾਰੀ

ਮੁੰਬਈ— ਮੁੰਬਈ ਦੇ ਡੋਂਗਰੀ ਇਲਾਕੇ ‘ਚ ਮੰਗਲਵਾਰ ਨੂੰ ਇਕ 4 ਮੰਜ਼ਲਾ ਇਮਾਰਤ ਡਿੱਗ ਗਈ। ਇਮਾਰਤ …

WP Facebook Auto Publish Powered By : XYZScripts.com