Home / World / Punjabi News / ਕੇਦਾਰਨਾਥ ਧਾਮ ‘ਚ ਮੋਦੀ ਦਾ ‘ਪਹਾੜੀ ਲਿਬਾਸ’ ਬਣਿਆ ਖਿੱਚ ਦਾ ਕੇਂਦਰ

ਕੇਦਾਰਨਾਥ ਧਾਮ ‘ਚ ਮੋਦੀ ਦਾ ‘ਪਹਾੜੀ ਲਿਬਾਸ’ ਬਣਿਆ ਖਿੱਚ ਦਾ ਕੇਂਦਰ

ਦੇਹਰਾਦੂਨ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਭਾਵ ਅੱਜ ਰਿਵਾਇਤੀ ਪਹਾੜੀ ਲਿਬਾਸ ‘ਚ ਦੁਨੀਆ ਦੇ ਪ੍ਰਸਿੱਧ ਧਾਮ ਕੇਦਾਰਨਾਥ ਪੁੱਜੇ। ਉਨ੍ਹਾਂ ਦਾ ਇਹ ਲਿਬਾਸ ਲੋਕਾਂ ਵਿਚਾਲੇ ਖਿੱਚ ਦਾ ਕੇਂਦਰ ਰਿਹਾ। ਗੜ੍ਹਵਾਲ ਹਿਮਾਲਿਆ ਖੇਤਰ ਵਿਚ 11,755 ਫੁੱਟ ਦੀ ਉੱਚਾਈ ‘ਤੇ ਸਥਿਤ ਕੇਦਾਰਨਾਥ ਪੁੱਜੇ ਪੀ. ਐੱਮ. ਮੋਦੀ ਨੇ ਸਲੇਟੀ ਰੰਗ ਦਾ ਲੰਬਾ ਕੁੜਤਾ, ਪਹਾੜੀ ਟੋਪੀ ਅਤੇ ਲੱਕ ‘ਤੇ ਕੇਸਰੀ ਰੰਗ ਦਾ ਗਮਛਾ (ਪਰਨਾ) ਬੰਨ੍ਹਿਆ।

ਮੋਦੀ ਨੇ ਹੈਲੀਪੈਡ ਤੋਂ ਕੇਦਾਰਨਾਥ ਮੰਦਰ ਤਕ ਦਾ ਪੈਦਲ ਰਸਤਾ ਪਹਾੜੀ ਅੰਦਾਜ਼ ਵਿਚ ਛੜੀ ਲੈ ਕੇ ਤੈਅ ਕੀਤਾ। ਪਿਛਲੇ ਦੋ ਸਾਲਾਂ ‘ਚ ਚੌਥੀ ਵਾਰ ਭੋਲੇ ਦੇ ਧਾਮ ਕੇਦਾਰਨਾਥ ਪੁੱਜੇ ਮੋਦੀ ਨੇ ਭਗਵਾਨ ਸ਼ਿਵ ਦੀ ਪੂਜਾ ਕਰਨ ਤੋਂ ਬਾਅਦ ਮੰਦਰ ਦੀ ਪਰਿਕਰਮਾ ਕੀਤੀ। ਮੋਦੀ ਨੇ ਬਰਫ ਨਾਲ ਢੱਕੀਆਂ ਸਫੈਦ ਪਹਾੜੀਆਂ ਦਾ ਵੀ ਨਜ਼ਾਰਾ ਦੇਖਿਆ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੇਦਾਰਨਾਥ ‘ਚ ਮੌਜੂਦ ਸ਼ਰਧਾਲੂਆਂ ਅਤੇ ਸਥਾਨਕ ਜਨਤਾ ਦਾ ਖੁਸ਼ੀ-ਖੁਸ਼ੀ ਹੱਥ ਹਿੱਲਾ ਕੇ ਸਵਾਗਤ ਵੀ ਕੀਤਾ।

 

Check Also

ਕੈਬਨਿਟ ਨੇ NIA ਨੂੰ ਮਜ਼ਬੂਤ ਬਣਾਉਣ ਲਈ 2 ਕਾਨੂੰਨਾਂ ‘ਚ ਸੋਧ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਅਤੇ ਵਿਦੇਸ਼ ‘ਚ ਅੱਤਵਾਦੀ ਮਾਮਲਿਆਂ ਦੀ ਜਾਂਚ ‘ਚ …

WP Facebook Auto Publish Powered By : XYZScripts.com