Home / World / Punjabi News / ਕੇਜਰੀਵਾਲ ਦੀ ਪਤਨੀ ਕੋਲ 2 ਵੋਟਰ ਕਾਰਡ ਮਾਮਲੇ ‘ਚ ਕੋਰਟ ਨੇ EC ਨੂੰ ਜਾਰੀ ਕੀਤਾ ਸੰਮਨ

ਕੇਜਰੀਵਾਲ ਦੀ ਪਤਨੀ ਕੋਲ 2 ਵੋਟਰ ਕਾਰਡ ਮਾਮਲੇ ‘ਚ ਕੋਰਟ ਨੇ EC ਨੂੰ ਜਾਰੀ ਕੀਤਾ ਸੰਮਨ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਕਥਿਤ ਤੌਰ ‘ਤੇ 2 ਵੋਟਰ ਪਛਾਣ ਪੱਤਰ (ਵੋਟਰ ਆਈ.ਡੀ. ਕਾਰਡ) ਰੱਖਣ ਦੇ ਮਾਮਲੇ ‘ਚ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵਿਰੁੱਧ ਇਕ ਸ਼ਿਕਾਇਤ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਰਾਜ ਚੋਣ ਕਮਿਸ਼ਨਾਂ ਨੂੰ ਬੁੱਧਵਾਰ ਨੂੰ ਸੰਮਨ ਜਾਰੀ ਕੀਤਾ। ਮੈਜਿਸਟਰੇਟ ਸ਼ੈਫਾਲੀ ਬਰਨਾਲਾ ਟੰਡਨ ਨੇ ਦਿੱਲੀ ‘ਚ ਭਾਜਪਾ ਦੇ ਬੁਲਾਰੇ ਹਰੀਸ਼ ਖੁਰਾਨਾ ਵਲੋਂ ਦਾਇਰ ਕੀਤੀ ਗਈ ਇਕ ਸ਼ਿਕਾਇਤ ‘ਤੇ ਨੋਟਿਸ ਲੈਂਦੇ ਹੋਏ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਰਾਜ ਚੋਣ ਕਮਿਸ਼ਨਾਂ ਦੇ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਦੇ ਹੋਏ ਸੁਨੀਤਾ ਕੇਜਰੀਵਾਲ ਨਾਲ ਜੁੜੇ ਸਾਰੇ ਸੰਬੰਧਤ ਕਾਨੂੰਨੀ ਰਿਕਾਰਡ ਪੇਸ਼ ਕਰਨ ਨੂੰ ਕਿਹਾ ਹੈ।
ਕੋਰਟ ਹੁਣ ਇਸ ਮਾਮਲੇ ਦੀ ਸੁਣਵਾਈ 3 ਜੂਨ ਨੂੰ ਕਰੇਗੀ। ਖੁਰਾਨਾ ਨੇ ਦਿੱਲੀ ਦੀ ਤੀਜ ਹਜ਼ਾਰੀ ਕੋਰਟ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵਿਰੁੱਧ ਇਕ ਅਧਿਕਾਰਤ ਮਾਮਲਾ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਸੀ ਕਿ ਉਨ੍ਹਾਂ ਕੋਲ 2 ਪਛਾਣ ਪੱਤਰ ਹਨ। ਇਕ ਪਛਾਣ ਪੱਤਰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸੰਸਦੀ ਖੇਤਰ ਦਾ ਹੈ, ਜਦੋਂ ਕਿ ਦੂਜਾ ਚਾਂਦਨੀ ਚੌਕ ਇਲਾਕੇ ਦਾ ਹੈ। ਖੁਰਾਨਾ ਨੇ ਆਪਣੀ ਪਟੀਸ਼ਨ ‘ਚ ਦੋਸ਼ ਲਗਾਇਆ,”ਆਮ ਆਦਮੀ ਪਾਰਟੀ ਨੂੰ ਗਲਤ ਤਰੀਕੇ ਨਾਲ ਲਾਭ ਪਹੁੰਚਾਉਣ ਲਈ ਸੁਨੀਤਾ ਨੇ ਚੋਣਾਵੀ ਪ੍ਰਕਿਰਿਆ ਅਤੇ ਮਾਨਕਾਂ ਦੀ ਪੂਰੀ ਤਰ੍ਹਾਂ ਨਾਲ ਉਲੰਘਣਾ ਕੀਤੀ। ਦੋਸ਼ੀ ਨੇ ਜਾਣ ਬੁੱਝ ਕੇ 2 ਵੱਖ-ਵੱਖ ਥਾਂਵਾਂ ‘ਤੇ ਵੋਟਰ ਸੂਚੀ ‘ਚ ਆਪਣਾ ਨਾਂ ਬਰਕਰਾਰ ਰੱਖਿਆ।”

Check Also

ਦੇਸ਼ ਦੇ ਚਾਰ ਰਾਜਾਂ ‘ਚ ਕੋਰੋਨਾ ਦਾ ਸਭ ਤੋ ਵੱਧ ਕਹਿਰ, ਮਰੀਜ਼ਾਂ ਦੀ ਸੰਖਿਆ 2 ਲੱਖ ਪਾਰ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 8,909 …

%d bloggers like this: