
ਸ੍ਰੀਨਗਰ, 2 ਅਗਸਤ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਦੋਸ਼ ਲਾਇਆ ਕਿ ਪਿਛਲੇ ਸਾਲ ਇੱਕ ਵਾਹਨ ‘ਚ ਅਤਿਵਾਦੀ ਲਿਜਾਣ ਵਾਲੇ ਜੰਮੂ ਕਸ਼ਮੀਰ ਦੇ ਸਾਬਕਾ ਪੁਲੀਸ ਅਧਿਕਾਰੀ ਦਵਿੰਦਰ ਸਿੰਘ ਨੂੰ ਤਾਂ ਕੇਂਦਰ ਨੇ ਛੱਡ ਦਿੱਤਾ ਪਰ ਅਤਿਵਾਦੀ ਰੋਕੂ ਕਾਨੂੰਨਾਂ ਤਹਿਤ ਫੜੇ ਗਏ ਬੇਕਸੂਰ ਕਸ਼ਮੀਰੀਆਂ ਨੂੰ ਸਾਲਾਂ ਤੱਕ ਜੇਲ੍ਹਾਂ ‘ਚ ਰਹਿਣਾ ਪਿਆ। ਸਰਕਾਰ ‘ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਮਹਿਬੂਬਾ ਨੇ ਕਿਹਾ ਕਿ ਕਸ਼ਮੀਰੀਆਂ ਨੂੰ ਬੇਕਸੂਰ ਸਾਬਤ ਹੋਣ ਤੱਕ ਕਸੂਰਵਾਰ ਮੰਨਿਆ ਜਾਂਦਾ ਹੈ। ਮਹਿਬੂਸਾ ਨੇ ਟਵੀਟ ਕੀਤਾ, ‘ਅਤਿਵਾਦੀ ਰੋਕੂ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਗਏ ਮਾਸੂਮ ਕਸ਼ਮੀਰੀ ਸਾਲਾਂ ਤੋਂ ਜੇਲ੍ਹਾਂ ‘ਚ ਸੜ ਰਹੇ ਹਨ। ਉਨ੍ਹਾਂ ਲਈ ਮੁਕੱਦਮਾ ਸਜ਼ਾ ਬਣ ਜਾਂਦਾ ਹੈ। ਪਰ ਸਰਕਾਰ ਅਤਿਵਾਦੀਆਂ ਨਾਲ ਰੰਗੇ ਹੱਥੀਂ ਫੜੇ ਗਏ ਪੁਲੀਸ ਮੁਲਾਜ਼ਮ ਖ਼ਿਲਾਫ਼ ਜਾਂਚ ਨਹੀਂ ਕਰਵਾਉਂਦੀ। ਕੀ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਸ ਨੇ ਕੁਝ ਘਟੀਆ ਘਟਨਾਵਾਂ ਨੂੰ ਅੰਜਾਮ ਦੇਣ ਲਈ ਸਿਸਟਮ ਨਾਲ ਮਿਲੀਭੁਗਤ ਕੀਤੀ?’ -ਪੀਟੀਆਈ
Source link