Home / Punjabi News / ਕੇਂਦਰ ’ਚ ਬਣਨ ਵਾਲੀ ‘ਇੰਡੀਆ’ ਗਠਜੋੜ ਸਰਕਾਰ ਦਾ ਹਿੱਸਾ ਹੋਵੇਗੀ ‘ਆਪ’: ਮਾਨ

ਕੇਂਦਰ ’ਚ ਬਣਨ ਵਾਲੀ ‘ਇੰਡੀਆ’ ਗਠਜੋੜ ਸਰਕਾਰ ਦਾ ਹਿੱਸਾ ਹੋਵੇਗੀ ‘ਆਪ’: ਮਾਨ

ਨਵੀਂ ਦਿੱਲੀ, 11 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ‘ਆਪ’ 4 ਜੂਨ ਨੂੰ ਕੇਂਦਰ ਵਿੱਚ ਬਣਨ ਵਾਲੀ ਇੰਡੀਆ ਗਠਜੋੜ ਸਰਕਾਰ ਦਾ ਹਿੱਸਾ ਹੋਵੇਗੀ ਅਤੇ ਕਿਹਾ ਕਿ ਭਾਜਪਾ ਲੋਕ ਸਭਾ ਚੋਣਾਂ ਵਿੱਚ 400 ਸੀਟਾਂ ਨੂੰ ਪਾਰ ਨਹੀਂ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ‘ਤੇ ਰਿਹਾਅ ਕੀਤੇ ਜਾਣ ਤੋਂ ਇਕ ਦਿਨ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਮੈਂ ਹਰ ਥਾਂ ਕਿਹਾ ਸੀ, ਕੇਜਰੀਵਾਲ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੋਚ ਹੈ। ਤੁਸੀਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਇੱਕ ਵਿਚਾਰ ਨਹੀਂ। ਦਿੱਲੀ ਦੇ ਇਨਕਲਾਬੀ ਲੋਕਾਂ ਦਾ ਧੰਨਵਾਦ ਜੋ ਔਖੇ ਸਮੇਂ ਵਿੱਚ ਪਾਰਟੀ ਦੇ ਨਾਲ ਖੜੇ ਹਨ।’ ਉਨ੍ਹਾਂ ਕਿਹਾ ਕਿ ਚੋਣਾਂ ‘ਚ ਸਿਰਫ਼ 20 ਦਿਨ ਬਾਕੀ ਹਨ, ਇਸ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ‘ਚ ਭਾਜਪਾ ਅਤੇ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਸਾਰੀਆਂ 13 ਸੀਟਾਂ ‘ਆਪ’ ਦੇ ਹਿੱਸੇ ਜਾਣਗੀਆਂ।

The post ਕੇਂਦਰ ’ਚ ਬਣਨ ਵਾਲੀ ‘ਇੰਡੀਆ’ ਗਠਜੋੜ ਸਰਕਾਰ ਦਾ ਹਿੱਸਾ ਹੋਵੇਗੀ ‘ਆਪ’: ਮਾਨ appeared first on Punjabi Tribune.


Source link

Check Also

ਅਮਰੀਕਾ ‘ਚ ਇੱਕ ਹੋਰ ਜਹਾਜ਼ ਹਾਦਸਾ ਗ੍ਰਸਤ → Ontario Punjabi News

ਨੌਰਥ-ਈਸਟ ਫਿਲਾਡੇਲਫੀਆ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ …