Home / World / Punjabi News / ਕੁੱਟਮਾਰ ਦੇ ਸੰਬੰਧ ‘ਚ ਤਿੰਨ ਪੁਲਸ ਕਰਮਚਾਰੀ ਮੁਅੱਤਲ, ਕੇਜਰੀਵਾਲ ਨੇ ਕੀਤੀ ਨਿੰਦਾ

ਕੁੱਟਮਾਰ ਦੇ ਸੰਬੰਧ ‘ਚ ਤਿੰਨ ਪੁਲਸ ਕਰਮਚਾਰੀ ਮੁਅੱਤਲ, ਕੇਜਰੀਵਾਲ ਨੇ ਕੀਤੀ ਨਿੰਦਾ

ਨਵੀਂ ਦਿੱਲੀ— ਰਾਜਧਾਨੀ ਦੇ ਮੁਖਰਜੀ ਨਗਰ ਖੇਤਰ ‘ਚ ਇਕ ਟੈਂਪੂ ਚਾਲਕ ਨਾਲ ਸੜਕ ‘ਤੇ ਕੁੱਟਮਾਰ ਦੇ ਮਾਮਲੇ ‘ਚ ਤਿੰਨ ਪੁਲਸ ਕਰਮਚਾਰੀਆਂ ਨੂੰ ਗੈਰ ਪੇਸ਼ੇਵਰ ਆਚਰਨ ਦੇ ਦੋਸ਼ ‘ਚ ਮੁਅੱਤਲ ਕਰ ਦਿੱਤਾ ਗਿਆ ਹੈ। ਘਟਨਾ ਨਾਲ ਜੁੜੇ ਇਕ ਵੀਡੀਓ ‘ਚ ਪੇਂਡੂ ਸੇਵਾ ਦਾ ਟੈਂਪੂ ਚਾਲਕ ਆਪਣੇ ਵਾਹਨ ਦੇ ਪੁਲਸ ਵਾਹਨ ਨਾਲ ਟਕਰਾਉਣ ਤੋਂ ਬਾਅਦ ਪੁਲਸ ਕਰਮਚਾਰੀਆਂ ਦਾ ਤਲਵਾਰ ਲਹਿਰਾਉਂਦੇ ਹੋਏ ਪਿੱਛਾ ਕਰਦੇ ਦਿਖਾਈ ਦਿੰਦਾ ਹੈ। ਉੱਥੇ ਹੀ ਦੂਜੇ ਵੀਡੀਓ ‘ਚ ਪੁਲਸ ਕਰਮਚਾਰੀ ਚਾਲਕ ਨੂੰ ਕੁੱਟਦੇ ਹੋਏ ਦਿਖਾਈ ਦਿੰਦੇ ਹਨ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ ‘ਚ ਗੈਰ ਪੇਸ਼ੇਵਰ ਆਚਰਨ ਕਾਰਨ ਤਿੰਨ ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ (ਉੱਤਰ-ਪੱਛਮ) ਅਤੇ ਮੁਖਰਜੀਨਗਰ ਦੇ ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਅਤੇ ਸਹਾਇਕ ਪੁਲਸ ਕਮਿਸ਼ਨਰ ਦੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਘਟਨਾ ਦੀ ਨਿੰਦਾ ਕੀਤੀ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਦਿੱਲੀ ਪੁਲਸ ਦੇ ਐਡੀਸ਼ਨਲ ਜਨ ਸੰਪਰਕ ਅਧਿਕਾਰੀ ਅਨਿਲ ਮਿੱਤਲ ਨੇ ਕਿਹਾ ਕਿਕ ਮੁਅੱਤਲ ਪੁਲਸ ਕਰਮਚਾਰੀਆਂ ਨੇ ਐਤਵਾਰ ਨੂੰ ਹੋਈ ਘਟਨਾ ਨਾਲ ਨਜਿੱਠਣ ‘ਚ ਗੈਰ ਪੇਸ਼ੇਵਰ ਤਰੀਕਾ ਅਪਣਾਇਆ। ਪੇਂਡੂ ਸੇਵਾ ਦੇ ਟੈਂਪੂ ਚਾਲਕ ਦੇ ਕਥਿਤ ਹਮਲੇ ‘ਚ ਇਕ ਪੁਲਸ ਅਧਿਕਾਰੀ ਜ਼ਖਮੀ ਹੋ ਗਿਆ। ਵਾਇਰਲ ਵੀਡੀਓ ‘ਚੋਂ ਇਕ ‘ਚ ਚਾਲਕ ਆਪਣੇ ਵਾਹਨ ਦੀ ਪੁਲਸ ਵਾਹਨ ਨਾਲ ਟੱਕਰ ਤੋਂ ਬਾਅਦ ਹੱਥ ‘ਚ ਤਲਵਾਰ ਲਹਿਰਾਉਂਦੇ ਹੋਏ ਪੁਲਸ ਕਰਮਚਾਰੀਆਂ ਦਾ ਪਿੱਛਾ ਕਰਦਾ ਦਿਖਾਈ ਦਿੰਦਾ ਹੈ। ਉੱਥੇ ਹੀ ਦੂਜੇ ਵੀਡੀਓ ‘ਚ ਪੁਲਸ ਕਰਮਚਾਰੀ ਚਾਲਕ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਦਿਖਾਈ ਦਿੰਦੇ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ,”ਮੁਖਰਜੀ ਨਗਰ ‘ਚ ਦਿੱਲੀ ਪੁਲਸ ਵਲੋਂ ਦਿਖਾਈ ਗਈ ਬੇਰਹਿਮੀ ਬਹੁਤ ਨਿੰਦਾਯੋਗ ਹੈ ਅਤੇ ਗਲਤ ਹੈ। ਮੈਂ ਘਟਨਾ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ। ਲੋਕਾਂ ਦੇ ਰੱਖਿਅਕਾਂ ਨੂੰ ਬੇਕਾਬੂ ਹਿੰਸਕ ਗੁੰਡੇ ਬਣਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।”

Check Also

ਕਰਤਾਰਪੁਰ ਜਾਣ ਲਈ 20 ਡਾਲਰ ਭਰਨ ਲਈ SGPC ਤੇ ਪੰਜਾਬ ਸਰਕਾਰ ਇੱਕ ਦੂਜੇ ਨੂੰ ਕਹਿਣ ਲੱਗੇ

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ …

WP2Social Auto Publish Powered By : XYZScripts.com