Home / World / Punjabi News / ਕੁੰਭ ਮੇਲਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਲੱਗੀ ਅੱਗ

ਕੁੰਭ ਮੇਲਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਲੱਗੀ ਅੱਗ

ਪ੍ਰਯਾਗਰਾਜ— ਇੱਥੇ ਕੁੰਭ ਦੇ ਪਹਿਲੇ ਸ਼ਾਹੀ ਇਸ਼ਨਾਨ ਤੋਂ ਪਹਿਲਾਂ ਹਾਦਸੇ ਦੀ ਖਬਰ ਹੈ। ਇੱਥੇ ਸੰਗਮ ਤੱਟ ‘ਤੇ ਬਣਾਏ ਗਏ ਦਿਗੰਬਰ ਅਖਾੜੇ ਦੇ ਟੈਂਟ ‘ਚ ਭਿਆਨਕ ਅੱਗ ਲੱਗ ਗਈ। ਅੱਗ ਨੂੰ ਬੁਝਾਉਣ ‘ਚ ਫਾਇਰ ਵਿਭਾਗ ਅਤੇ ਪ੍ਰਸ਼ਾਸਨਿਕ ਅਮਲਾ ਜੁਟਿਆ ਹੋਇਆ ਹੈ। ਅੱਗ ਦੀ ਲਪੇਟ ‘ਚ ਆ ਕੇ ਅਖਾੜੇ ‘ਚ ਮੌਜੂਦ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਦਿਗੰਬਰ ਆਖੜੇ ਦੇ ਟੈਂਟ ‘ਚ ਸੋਮਵਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਉੱਥੇ ਮੌਜੂਦ ਸਾਧੂ-ਸੰਤਾਂ ‘ਚ ਹੜਕੰਪ ਮਚ ਗਿਆ। ਇਸ ਦੌਰਾਨ ਕਰੀਬ ਇਕ ਦਰਜਨ ਟੈਂਟ ਅੱਗ ਦੀ ਲਪੇਟ ‘ਚ ਆ ਗਏ। ਅੱਗ ਲੱਗਣ ਦਾ ਕਾਰਨ ਸਾਫ਼ ਨਹੀਂ ਹੋ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ‘ਚ ਲੀਕੇਜ ਕਾਰਨ ਧਮਾਕਾ ਹੋਇਆ, ਜਿਸ ਤੋਂ ਬਾਅਦ ਅੱਗ ਭੜਕ ਗਈ, ਜੋ ਜਲਦ ਹੀ ਅਖਾੜੇ ਦੇ ਕਈ ਟੈਂਟਾਂ ਤੱਕ ਫੈਲ ਗਈ। ਇਕ ਸਾਧੂ ਨੇ ਦੱਸਿਆ ਕਿ ਅੱਗ ਨਾਲ ਪੂਰਾ ਪੰਡਾਲ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਸਾਡਾ ਬਹੁਤ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਤੋਂ ਕੁੰਭ 2019 ਦੇ ਆਯੋਜਨ ਦੀ ਸ਼ੁਰੂਆਤ ਹੋ ਰਹੀ ਹੈ। ਇਸ ‘ਤੇ ਪੂਰੇ ਦੇਸ਼ ਦੇ ਨਾਲ ਹੀ ਦੁਨੀਆ ਭਰ ਦੀ ਨਜ਼ਰਾਂ ਟਿਕੀਆਂ ਹੋਈਆਂ ਹਨ। ਕੁੰਭ ਦੇ ਆਯੋਜਨ ਲਈ ਯੂ.ਪੀ. ਦੀ ਯੋਗੀ ਆਦਿੱਤਿਯਨਾਥ ਸਰਕਾਰ ਨੇ ਵੱਡੇ ਪੈਮਾਨੇ ‘ਤੇ ਤਿਆਰੀਆਂ ਕੀਤੀਆਂ ਹਨ। ਆਸਥਾ ਦੇ ਇਸ ਸਭ ਤੋਂ ਵੱਡੇ ਕੁੰਭ ‘ਚ ਸ਼ਾਮਲ ਹੋਣ ਲਈ ਲੱਖਾਂ ਸਾਧੂ-ਸੰਨਿਆਸੀ ਪ੍ਰਯਾਗਰਾਜ ਪੁੱਜ ਰਹੇ ਹਨ। ਸੰਗਮ ਤੱਟ ‘ਤੇ ਚਾਰਾਂ ਪਾਸੇ ਦੇਸ਼ਭਰ ਤੋਂ ਆਏ ਵੱਖ-ਵੱਖ ਅਖਾੜਿਆਂ ਦੇ ਟੈਂਟ ਸਜੇ ਹੋਏ ਹਨ।

Check Also

ਮੋਦੀ ਭਾਜਪਾ ਆਗੂਆਂ ਦੇ ਵਿਗੜੇ ਬੋਲਾਂ ਦੇ ਮੁੱਦੇ ‘ਤੇ ਕਦੋਂ ਬੋਲਣਗੇ: ਚਿਦਾਂਬਰਮ

ਨਵੀਂ ਦਿੱਲੀ–ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਲੋਕ ਸਭਾ ਦੀਆਂ ਚੋਣਾਂ ‘ਚ ਵਾਰ-ਵਾਰ ਬਾਲਾਕੋਟ …

WP Facebook Auto Publish Powered By : XYZScripts.com