Home / Punjabi News / ਕੁਸ਼ੀਨਗਰ ਹਾਦਸਾ : ਮੋਦੀ, ਰਾਸ਼ਟਰਪਤੀ ਸਮੇਤ ਕਈ ਨੇਤਾਵਾਂ ਨੇ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਕੁਸ਼ੀਨਗਰ ਹਾਦਸਾ : ਮੋਦੀ, ਰਾਸ਼ਟਰਪਤੀ ਸਮੇਤ ਕਈ ਨੇਤਾਵਾਂ ਨੇ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਕੁਸ਼ੀਨਗਰ/ਲਖਨਊ— ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਵੀਰਵਾਰ ਸਵੇਰੇ ਸਕੂਲ ਬੱਸ ਦੇ ਰੇਲਵੇ ਕ੍ਰਾਸਿੰਗ ‘ਤੇ ਟ੍ਰੇਨ ਨਾਲ ਟਕਰਾਏ ਜਾਣ ਨਾਲ 13 ਬੱਚਿਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਇਕ ਬੱਸ ਡਰਾਈਵਰ ਹੈ। ਇਸ ਹਾਦਸੇ ‘ਚ ਕਈ ਬੱਚਿਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ‘ਚ ਕਈ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵੈਨ ‘ਚ ਲੱਗਭਗ 25 ਬੱਚੇ ਸਵਾਰ ਸਨ। ਇਸ ਘਟਨਾ ‘ਤੇ ਪੀ.ਐੈੱਮ. ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ਉੱਤਰ ਪ੍ਰਦੇਸ਼ ਸਰਕਾਰ ਅਤੇ ਰੇਲਵੇ ਵਿਭਾਗ ਜਲਦੀ ਜ਼ਰੂਰੀ ਐਕਸ਼ਨ ਲੈਣਗੇ। ਇਨ੍ਹਾਂ ਤੋਂ ਇਲਾਵਾ ਰਾਸ਼ਟਰਪਤੀ ਕੋਵਿੰਦ, ਯੂ.ਪੀ. ਦੇ ਸੀ.ਐੈੱਮ. ਯੋਗੀ ਆਦਿਤਿਆਨਾਥ, ਸਾਬਕਾ ਸੀ.ਐੈੱਮ. ਅਖਿਲੇਸ਼ ਯਾਦਵ ਸਮੇਤ ਕਈ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਹੈ।
ਦੱਸਣਯੋਗ ਹੈ ਕਿ ਵੀਰਵਾਰ ਸਵੇਰੇ ਡਿਵਾਈਨ ਸਕੂਲ ਦੀ ਟਾਟਾ ਮੈਜਿਕ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਹ ਵੈਨ ਬੱਚਿਆਂ ਨਾਲ ਭਰੀ ਹੋਈ ਸੀ। ਵਿਸ਼ੁਨਪੁਰਾ ਥਾਣੇ ਦੇ ਦੁਦਹੀ ਰੇਲਵੇ ਕ੍ਰਾਸਿੰਗ ਨਜ਼ਦੀਕ ਥਾਵੇ-ਬੜਨੀ ਪੈਸੇਂਜ਼ਰ ਟ੍ਰੇਨ ਜਾ ਰਹੀ ਸੀ। ਇਹ ਰੇਲਵੇ ਕ੍ਰਾਸਿੰਗ ਮਾਨਵ ਰਹਿਤ ਦੱਸੀ ਜਾ ਰਹੀ ਹੈ। ਸਕੂਲ ਵੈਨ ਟ੍ਰੈਕ ਤੋਂ ਨਿਕਲਣ ਲੱਗੀ ਤਾਂ ਉਹ ਉਥੇ ਜਾ ਰਹੀ ਟ੍ਰੇਨ ਦੀ ਲਪੇਟ ‘ਚ ਆ ਗਈ। ਮਿਲੀ ਜਾਣਕਾਰੀ ਅਨੁਸਾਰ, ਡਰਾਈਵਰ ਨੇ ਕੰਨ ‘ਤੇ ਈਅਰ ਫੋਨ ਲਗਾਏ ਹੋਏ ਸਨ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਚੀਕਾਂ-ਅਵਾਜ਼ਾਂ ਦੂਰ-ਦੂਰ ਤੱਕ ਸੁਣਾਈਆਂ ਦਿੱਤੀਆਂ। ਵੈਨ ਦੇ ਪਰਖੱਚੇ ਉੱਡ ਗਏ। ਆਲੇ-ਦੁਆਲੇ ਦੇ ਲੋਕ ਚੀਕ-ਪੁਕਾਰ ਸੁਣ ਕੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ ਗਿਆ। ਪੁਲਸ ਅਤੇ ਪ੍ਰਸ਼ਾਸ਼ਨ ਨੂੰ ਤੁਰੰਤ ਹੀ ਸੂਚਨਾ ਦਿੱਤੀ ਗਈ। ਮੌਕੇ ‘ਤੇ 11 ਬੱਚਿਆਂ ਦੀ ਮੌਤ ਹੋ ਗਈ, ਜਦੋਂਕਿ 2 ਬੱਚਿਆਂ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੌੜ ਦਿੱਤਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ
ਇਸ ਹਾਦਸੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ, ”ਮੈਂ ਇਹ ਦਿਲ ਦਹਿਲਾਉਣ ਵਾਲੀ ਘਟਨਾ ਸੁਣ ਕੇ ਸੁੰਨ ਹਾਂ। ਕੁਸ਼ੀਨਗਰਰ ‘ਚ ਵਿਦਿਆਰਥੀਆਂ ਦੀ ਮੌਤ ਨੇ ਹਿਲਾ ਕੇ ਰੱਖ ਦਿੱਤਾ ਹੈ। ਮ੍ਰਿਤਕਾਂ ਅਤੇ ਜ਼ਖਮੀਆਂ ਦੇ ਘਰਦਿਆਂ ਨੂੰ ਈਸ਼ਵਰ ਦੁੱਖ ਸਹਿਣ ਦੀ ਤਾਕਤ ਦੇਵੇ।”
ਅਖਿਲੇਸ਼ ਯਾਦਵ
ਇਹ ਹਾਦਸੇ ‘ਤੇ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਐੱਸ.ਪੀ.) ਦੇ ਨੇਤਾ ਅਖਿਲੇਸ਼ ਯਾਦਵ ਨੇ ਅਫਸੋਸ ਪ੍ਰਗਟ ਕਰਦੇ ਉਨ੍ਹਾਂ ਨੇ ਟਵੀਟ ਕੀਤਾ, ”ਬੱਚਿਆਂ ਦੀ ਹਾਦਸੇ ‘ਚ ਮੌਤ ਨਾਲ ਦਿਲ ਬਹੁਤ ਦੁੱਖੀ ਹੈ।” ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਬੱਚਿਆਂ ਦੇ ਪਰਿਵਾਰਾਂ ਨੂੰ ਅਤੇ ਜ਼ਖਮੀਆਂ ਨੂੰ ਹਰ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।”
ਸੀ.ਐੈੱਮ. ਯੋਗੀ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ
ਸੀ.ਐੈੱਮ. ਯੋਗੀ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਅਤੇ ਸਾਰੇ ਜ਼ਖਮੀਆਂ ਨੂੰ ਉਚਿਤ ਇਲਾਜ ਮੁਹੱਈਆ ਕਰਵਾਉਣ ਲਈ ਕਿਹਾ ਹੈ। ਨਾਲ ਹੀ ਹਾਦਸੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ।

Check Also

ਟੀ-20: ਭਾਰਤ ਵੱਲੋਂ ਬੰਗਲਾਦੇਸ਼ ਨੂੰ ਜਿੱਤ ਲਈ 298 ਦੌੜਾਂ ਦਾ ਟੀਚਾ

ਹੈਦਰਾਬਾਦ, 12 ਅਕਤੂਬਰ ਇੱਥੇ ਖੇਡੇ ਜਾ ਰਹੇ ਟੀ 20 ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ …