
ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨੇ ਪੁਲਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਹਮਲਾ ਕੀਤਾ। ਇਸ ਵਿਸਫੋਟ ‘ਚ 5 ਨਾਗਰਿਕ ਜ਼ਖਮੀ ਹੋ ਗਏ। ਇਹ ਹਮਲਾ ਧਮਾਲ ਹਾਂਜੀਪੋਰਾ ਪੁਲਸ ਸਟੇਸ਼ਨ ‘ਤੇ ਕੀਤਾ ਗਿਆ।
ਰਿਪੋਰਟ ਰਾਹੀਂ ਪਤਾ ਲੱਗਿਆ ਹੈ ਕਿ ਗ੍ਰਨੇਡ ਪੁਲਸ ਸਟੇਸ਼ਨ ਦੇ ਬਾਹਰ ਵਿਸਫੋਟ ਹੋਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।