Home / World / Punjabi News / ਕੀਟਨਾਸ਼ਕ ਦੇ ਛਿੜਕਾਅ ਨਾਲ ਦੋ ਕਿਸਾਨਾਂ ਦੀ 70 ਏਕੜ ਕਣਕ ਤਬਾਹ

ਕੀਟਨਾਸ਼ਕ ਦੇ ਛਿੜਕਾਅ ਨਾਲ ਦੋ ਕਿਸਾਨਾਂ ਦੀ 70 ਏਕੜ ਕਣਕ ਤਬਾਹ

ਬਰਨਾਲਾ ਦੇ ਪਿੰਡ ਟੱਲੇਵਾਲ ਵਿਖੇ ਕੀਟਨਾਸ਼ਕ ਦੀ ਸਪਰੇਅ ਨਾਲ ਦੋ ਭਰਾਵਾਂ ਦੀ 70 ਏਕੜ ਕਣਕ ਤਬਾਹ ਹੋ ਗਈ ਤੇ ਤਕਰੀਬਨ 1 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਇਸ ਨੁਕਸਾਨ ਲਈ ਇਕ ਕੀਟਨਾਸ਼ਕ ਕੰਪਨੀ ਨੂੰ ਜਿੰਮੇਵਾਰ ਦੱਸਿਆ ਹੈ। ਕਿਸਾਨ ਜੱਥੇਬੰਦੀਆਂ ਨੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਨਾ ਹੋਣ ਦੀ ਸੂਰਤ ‘ਚ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ। ਬਰਨਾਲਾ ਦੇ ਪਿੰਡ ਟੱਲੇਵਾਲ ਦੇ ਦੋ ਕਿਸਾਨ ਭਾਰਵਾਂ ਨੇ 70 ਏਕੜ ਜ਼ਮੀਨ ਠੇਕੇ ਤੇ ਲੈ ਕੇ ਕਣਕ ਦੀ ਫ਼ਸਲ ਬੀਜੀ ਸੀ। ਕਣਕ ਨੂੰ ਬਿਮਾਰੀ ਤੋਂ ਬਚਾਉਣ ਦੇ ਮਕਸਦ ਨਾਲ ਉਨ੍ਹਾਂ ਨੇ ਇਕ ਅੰਤਰ ਰਾਸ਼ਟਰੀ ਕੀਟਨਾਸ਼ਕ ਕੰਪਨੀ ਦੇ ਅਧਿਕਾਰੀਆਂ ਦੇ ਕਹਿਣ ਤੇ ਵੱਧ ਮਾਤਰਾ ‘ਚ ਕੀਟਨਾਸ਼ਕ ਖੇਤਾਂ ‘ਚ ਪਾ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਦੀ ਸਾਰੀ ਫ਼ਸਲ ਤਬਾਹ ਹੋ ਗਈ। ਉਥੇ ਹੀ ਮੌਕੇ ‘ਤੇ ਪਹੁੰਚੇ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਮੌਕਾ ਵੇਖਣ ਆਏ ਕੰਪਨੀ ਦੇ ਅਧਿਕਾਰੀਆਂ ਅਤੇ ਦੁਕਾਨਦਾਰ ਨੂੰ ਬੰਦਕ ਬਣਾਉਂਦਿਆਂ ਕਿਹਾ ਕਿ ਜਦੋ ਤਕ ਨੁਕਸਾਨ ਦੀ ਭਰਪਾਈ ਨਹੀਂ ਹੋ ਜਾਂਦੀ ਉਨ੍ਹਾਂ ਨੂੰ ਨਹੀਂ ਛੱਡਿਆ ਜਾਵੇਗਾ। ਪੀੜਤ ਕਿਸਾਨ ਭਰਾਵਾਂ ਪਰਮਜੀਤ ਸਿੰਘ ਅਤੇ ਜਗਤਾਰ ਸਿੰਘ ਨੇ ਕਿਹਾ ਕਿ ਕੰਪਨੀ ਦੀ ਕੀਟਨਾਸ਼ਕ ਦਵਾਈ ਨਕਲੀ ਸੀ ਜਿਸ ਕਾਰਨ ਉਨ੍ਹਾਂ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੰਪਨੀ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਕੰਪਨੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਨੁਕਸਾਨ ਦਵਾਈ ਦੇ ਸਪਰੇਅ ਕਰਨ ਤੋਂ ਬਾਅਦ ਪਏ ਨਾਲ ਹੋਇਆ ਹੈ। ਇਸ ਸਬੰਧੀ ਕੰਪਨੀ ਨੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਕੰਪਨੀ ਨੇ ਪੀੜਤ ਕਿਸਾਨਾਂ ਤੋਂ ਇਕ ਹਫ਼ਤੇ ਸਮਾਂ ਮੰਗਿਆ ਹੈ।

Check Also

ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਗਠਜੋੜ ‘ਤੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ: ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ਾ ਦੇਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ …

%d bloggers like this: