ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਅਕਤੂਬਰ
ਇਥੇ ਬੀਕੇਯੂ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਪੁਰਾਣੀ ਅਨਾਜ ਮੰਡੀ ਵਿਚਲੇ ਦਫ਼ਤਰ ਅੱਗੇ ਜਥੇਬੰਦੀ ਦੇ ਸੱਦੇ ਤੇ ਝੋਨੇ ਦੀ ਖਰੀਦ ਕਰਵਾਉਣ ਲਈ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਹੈ। ਉਧਰ ਜਥੇਬੰਦੀ ਵੱਲੋਂ ਚੋਟੀਆਂ ਦੇ ਟੋਲ ਪਲਾਜ਼ਾ ਨੁੰ ਮੁਫ਼ਤ ਲੰਘਾਉਣ ਲਈ ਧਰਨਾ ਵੀ ਜਾਰੀ ਰਿਹਾ। ਮੋਰਚੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ ਮੰਡੀਆ ਵਿਚੋਂ ਜੀਰੀ ਦਾ ਦਾਣਾ ਦਾਣਾ ਚੁੱਕੇ ਜਾਣ ਤੱਕ ਇਹ ਮੋਰਚੇ ਪੱਕੇ ਤੋਰ ਤੇ ਚਲਦੇ ਰਹਿਣਗੇ। ਬੀਕੇਯੂ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਬਹਾਦਰ ਸਿੰਘ ਭੁਟਾਲ ਖੁਰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਪਰਾਲੀ ਦੀ ਸਾਂਭ ਸੰਭਾਲ ਲਈ ਮੁਆਵਜ਼ ਆਦਾ ਕਰੇ। ਇਸ ਮੌਕੇ ਸੂਬਾ ਸਿੰਘ ਮੀਤ ਪ੍ਰਧਾਨ ,ਕਰਨੈਲ ਸਿੰਘ ਗਨੋਟਾ, ਪਰੀਤਮ ਸਿੰਘ ਲਹਿਲ ਕਲਾਂ ,ਬਿੰਦਰ ਖੋਖਰ ,ਕੁਲਦੀਪ ਰਾਮਗੜ ਸੰਧੂਆ, ਨਿੱਕਾ ਸੰਗਤੀਵਾਲਾ ,ਰਾਮ ਨੰਗਲਾ , ਸਰਬਜੀਤ ਸ਼ਰਮਾ ,ਲੱਕੀ ਲਹਿਰਾ ਔਰਤ ਆਗੂ ਕਰਮਜੀਤ ਕੋਰ ਸੰਗਤੀਵਾਲਾ ਤੇ ਪਿੰਡ ਇਕਾਈਆਂ ਦੇ ਪ੍ਰਧਾਨ ਤੇ ਹੋਰ ਆਹੁਦੇਦਾਰ ਸ਼ਾਮਿਲ ਸਨ।
Source link