ਬੰਗਲੁਰੂ, 18 ਜੁਲਾਈ
ਕਰਨਾਟਕ ਸਰਕਾਰ ਨੇ ਇੱਥੋਂ ਦੇ ਇੱਕ ਮਾਲ ਨੂੰ ਸੱਤ ਦਿਨਾਂ ਲਈ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਹ ਕਾਰਵਾਈ ਇੱਕ ਕਿਸਾਨ ਨੂੰ ਕਥਿਤ ਤੌਰ ’ਤੇ ਉਸ ਦੇ ਪਹਿਰਾਵੇ ਧੋਤੀ ਅਤੇ ਇੱਕ ਚਿੱਟੀ ਕਮੀਜ਼ ਕਾਰਨ ਮਾਲ ਵਿਚ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਕੀਤੀ ਗਈ ਹੈ। ਇਸ ਘਟਨਾ ਦੀ ਵਿਧਾਨ ਸਭਾ ਵਿੱਚ ਮੈਂਬਰਾਂ ਨੇ ਸਖ਼ਤ ਨਿੰਦਾ ਕੀਤੀ ਹੈ। ਸਰਕਾਰ ਨੇ ਕਿਸਾਨ ਦੇ ਅਪਮਾਨ ਨੂੰ ਮਾਣ ਅਤੇ ਸਵੈ-ਮਾਣ ਦੀ ਉਲੰਘਣਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
The post ਕਿਸਾਨ ਨੂੰ ਪਹਿਰਾਵੇ ਕਾਰਨ ਮਾਲ ਵਿੱਚ ਦਾਖਲ ਹੋਣ ਤੋਂ ਰੋਕਿਆ; ਕਰਨਾਟਕ ਸਰਕਾਰ ਵੱਲੋਂ ਮਾਲ ਨੂੰ ਹਫਤਾ ਬੰਦ ਰੱਖਣ ਦੇ ਹੁਕਮ appeared first on Punjabi Tribune.
Source link