ਗੁਰਦੀਪ ਸਿੰਘ ਭੱਟੀ
ਟੋਹਾਣਾ, 27 ਨਵੰਬਰ
ਇਥੋਂ ਦੇ ਪਿੰਡ ਸਮੈਨ ਵਿਚ ਖੇਤਾਂ ਕਾਰਨ ਗੁਆਂਢੀਆਂ ਦਰਮਿਆਨ ਖ਼ੂਨੀ ਸੰਘਰਸ਼ ਵਿਚ ਕਿਸਾਨ ਸ਼ਮਸ਼ੇਰ ਸਿੰਘ (55) ਦੀ 16 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ। ਮਿ੍ਤਕ ਕਿਸਾਨ ਦੇ ਬੇਟੇ ਕਿਸ਼ਨ ਦੇ ਬਿਆਨ ’ਤੇ ਪਿੰਡ ਦੇ ਸਰਪੰਚ ਸਮੇਤ 28 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਮੁਖ ਮੁਲਜ਼ਮ ਟਰੈਕਟਰ ਚਾਲਕ ਸੰਦੀਪ ਕੁਮਾਰ ਨੂੰ ਪੁਲੀਸ ਵਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਅੱਜ ਪੁਲੀਸ ਨੇ ਦੂਜੇ ਮੁਲਜ਼ਮ ਦੀਪਿੰਦਰ ਸਿੰਘ ਗਿੱਲ ਪੁੱਤਰ ਮੀਆਂ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਚਓ ਸੰਦੀਪ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦਾ ਰਿਮਾਂਡ ਲੈ ਕੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਵਿਚ 28 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਦੀ ਜਾਂਚ ਜਾਰੀ ਹੈ।
Source link