Home / Punjabi News / ਕਿਸ਼ਤੀ ਹਾਦਸਾ: ਮ੍ਰਿਤਕਾਂ ਦੀ ਗਿਣਤੀ ਵਧ ਕੇ 26 ਹੋਈ

ਕਿਸ਼ਤੀ ਹਾਦਸਾ: ਮ੍ਰਿਤਕਾਂ ਦੀ ਗਿਣਤੀ ਵਧ ਕੇ 26 ਹੋਈ

ਇਸਲਾਮਾਬਾਦ, 20 ਜੁਲਾਈ

ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਸਾਦਿਕਾਬਾਦ ਸ਼ਹਿਰ ਨੇੜੇ ਮਛਕਾ ਇਲਾਕੇ ਵਿੱਚ ਕਿਸ਼ਤੀ ਪਲਟਣ ਕਾਰਨ ਵਾਪਰੇ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ। ਕਿਸ਼ਤੀ ਪਲਟਣ ਦੀ ਇਹ ਘਟਨਾ ਸੋਮਵਾਰ ਨੂੰ ਵਾਪਰੀ ਸੀ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਘਟਨਾ ਸਮੇਂ ਕਿਸ਼ਤੀ ਵਿੱਚ 75 ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਦੀਆਂ 23 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ। ਸਿੰਧੂ ਨਦੀ ਵਿੱਚੋਂ ਤਿੰਨ ਹੋਰ ਲਾਸ਼ਾਂ ਮਿਲਣ ਨਾਲ ਘਟਨਾ ‘ਚ ਮ੍ਰਿਤਕਾਂ ‘ਚ ਗਿਣਤੀ ਵਧ ਕੇ 26 ਹੋ ਗਈ ਹੈ। ਕਿਸ਼ਤੀ ਵਿੱਚ ਸਵਾਰ ਲੋਕ ਇੱਕ ਵਿਆਹ ਸਮਾਗਮ ਤੋਂ ਹੁਸੈਨ ਬਖਸ਼ ਸੋਲਾਂਗੀ ਪਿੰਡ ਨੂੰ ਵਾਪਸ ਜਾ ਰਹੇ ਸਨ। ਘਟਨਾ ਮਗਰੋਂ 23 ਜਣੇ ਹਾਲੇ ਵੀ ਲਾਪਤਾ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। -ਆਈਏਐੈੱਨਐੱਸ


Source link

Check Also

ਪਲੇਅ ਸਟੋਰ ਦੀ ਫੀਸ ਨਾ ਭਰਨ ਵਾਲੀ ਜਾਣੀਆਂ ਪਛਾਣੀਆਂ ਕੰਪਨੀਆਂ ’ਤੇ ਹੋਵੇਗੀ ਕਾਰਵਾਈ

ਨਵੀਂ ਦਿੱਲੀ, 1 ਮਾਰਚ ਗੁੱਗਲ ਨੇ ਕਿਹਾ ਹੈ ਕਿ ਭਾਰਤ ’ਚ ਜਾਣੀਆਂ ਪਛਾਣੀਆਂ ਫਰਮਾਂ ਸਮੇਤ …