Home / World / ਕਿਰਪਾਲ ਸਿੰਘ ਬਡੂੰਗਰ ਬਣੇ ਐਸ.ਜੀ.ਪੀ.ਸੀ ਦੇ ਨਵੇਂ ਪ੍ਰਧਾਨ

ਕਿਰਪਾਲ ਸਿੰਘ ਬਡੂੰਗਰ ਬਣੇ ਐਸ.ਜੀ.ਪੀ.ਸੀ ਦੇ ਨਵੇਂ ਪ੍ਰਧਾਨ

1ਅੰਮ੍ਰਿਤਸਰ  : ਕਿਰਪਾਲ ਸਿੰਘ ਬਡੂੰਗਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ| ਤੇਜਾ ਸਿੰਘ ਸਮੁੰਦਰੀ ਹਾਲ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਪ੍ਰੋ. ਬਡੂੰਗਰ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਗਈ|
ਇਸ ਤੋਂ ਇਲਾਵਾ ਬਲਦੇਵ ਸਿੰਘ ਕਿਆਮਪੁਰੀ ਨੂੰ ਸੀਨੀਅਰ ਮੀਤ ਪ੍ਰਧਾਨ, ਬਾਬਾ ਬੂਟਾ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਚਾਵਲਾ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ|
ਜ਼ਿਕਰਯੋਗ ਹੈ ਕਿ ਐਸ.ਜੀ.ਪੀ.ਸੀ ਦੇ ਪ੍ਰਧਾਨ ਦੀ ਚੋਣ 6 ਸਾਲਾਂ ਮਗਰੋਂ ਹੋਈ ਹੈ| ਇਸ ਤੋਂ ਅਵਤਾਰ ਸਿੰਘ ਮੱਕੜ ਐਸ.ਜੀ.ਪੀ.ਸੀ ਦੇ ਪ੍ਰਧਾਨ ਸਨ| ਇਹ ਵੀ ਦੱਸਣਯੋਗ ਹੈ ਕਿ ਕਿਰਪਾਲ ਸਿੰਘ ਬਡੂੰਗਰ ਸਾਲ 2002 ਵਿਚ ਵੀ ਐਸ.ਜੀ.ਪੀ.ਸੀ ਦੇ ਪ੍ਰਧਾਨ ਬਣੇ ਸਨ|

Check Also

Markaz ul Islam Hosted Successful Islamic Awareness Day

(Kiran Malik Khan/Fort McMurray) Markaz ul Islam, the Islamic Centre of Fort McMurray’s Islamic Awareness …

WP2Social Auto Publish Powered By : XYZScripts.com