Breaking News
Home / Punjabi News / ਕਾਹਨੂੰਵਾਨ: ਪਾਵਰਕਾਮ ਦੇ ਸਬ-ਡਵੀਜ਼ਨ ਦਫ਼ਤਰ ’ਚ ਚੋਰੀ

ਕਾਹਨੂੰਵਾਨ: ਪਾਵਰਕਾਮ ਦੇ ਸਬ-ਡਵੀਜ਼ਨ ਦਫ਼ਤਰ ’ਚ ਚੋਰੀ

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 27 ਸਤੰਬਰ
ਇਥੇ ਪਾਵਰਕਾਮ ਦੇ ਸਬ-ਡਵੀਜ਼ਨ ਦਫ਼ਤਰ ਵਿਚੋਂ ਵੱਡੀ ਪੱਧਰ ਉੱਤੇ ਸਾਮਾਨ ਚੋਰੀ ਹੋ ਗਿਆ। ਐੱਸਡੀਓ ਤੀਰਥ ਰਾਮ ਨੇ ਦੱਸਿਆ ਕਿ ਬੀਤੀ ਰਾਤ ਚੋਰ ਗਰੋਹ ਨੇ ਉਨ੍ਹਾਂ ਦੇ ਦਫ਼ਤਰ ਦੀਆਂ ਬੂਹੇ ਬਾਰੀਆਂ ਤੋੜ ਕੇ ਕੰਪਿਊਟਰ, ਪ੍ਰਿੰਟਰ, ਪੁਰਾਣੇ ਰਿਕਾਰਡ ਦੀਆਂ ਸੈਂਕੜੇ ਫਾਈਲਾਂ, ਦਰਵਾਜ਼ਿਆਂ ਤੇ ਖਿੜਕੀਆਂ ਨੂੰ ਲੱਗੀਆਂ ਗਰਿੱਲਾਂ, ਪੱਖੇ ਅਤੇ ਮੋਟਰਾਂ ਚੋਰੀ ਕਰ ਲਈਆਂ। ਪਹਿਲਾਂ ਵੀ ਦਫ਼ਤਰ ਵਿੱਚ ਚੋਰੀ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਹਰ ਵਾਰ ਚੋਰੀ ਸਬੰਧੀ ਲਿਖਤੀ ਦਰਖਾਸਤਾਂ ਪੁਲੀਸ ਸਮੇਤ ਉੱਚ ਅਧਿਕਾਰੀਆਂ ਨੂੰ ਦੇ ਚੁੱਕੀਆਂ ਹਨ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕੀ। ਐਕਸੀਅਨ ਕਾਦੀਆਂ ਜਗਜੋਤ ਸਿੰਘ ਬਾਜਵਾ ਕਿਹਾ ਕਿ ਐੱਸਡੀਓ ਨਾਲ ਗੱਲ ਕਰੋ। ਉਹ ਇਸ ਸਬੰਧੀ ਕੁੱਝ ਨਹੀਂ ਕਹਿ ਸਕਦੇ। ਐੱਸਈ ਗੁਰਦਾਸਪੁਰ ਜਸਵਿੰਦਰਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।

The post ਕਾਹਨੂੰਵਾਨ: ਪਾਵਰਕਾਮ ਦੇ ਸਬ-ਡਵੀਜ਼ਨ ਦਫ਼ਤਰ ’ਚ ਚੋਰੀ appeared first on punjabitribuneonline.com.


Source link

Check Also

ਕੈਨੇਡਾ: ਬਰੈਂਪਟਨ ’ਚ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ’ਚ ਪੁਲੀਸ ਨੇ 4 ਪੰਜਾਬੀਆਂ ਦੇ ਥਹੁ-ਪਤੇ ਬਾਰੇ ਲੋਕਾਂ ਤੋਂ ਮਦਦ ਮੰਗੀ

ਟੋਰਾਂਟੋ, 4 ਦਸੰਬਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹਮਲੇ ਦੇ ਸਬੰਧ ਵਿੱਚ ਪੁਲੀਸ ਨੇ 22 …