ਨਵੀਂ ਦਿੱਲੀ, 16 ਮਾਰਚ
ਇੰਡੀਅਨ ਯੂਥ ਕਾਂਗਰਸ (ਆਈਵੀਸੀ) ਅਤੇ ਕਿਸਾਨ ਕਾਂਗਰਸ ਨੇ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਵੱਲੋਂ ਕਿਸਾਨਾਂ ਨੂੰ ‘ਅਤਿਵਾਦੀ’ ਕਹਿਣ ਦੀ ਨਿਖੇਧੀ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਯੂਥ ਕਾਂਗਰਸ ਦੇ ਕੌਮੀ ਮੀਡੀਆ ਇੰਚਾਰਜ ਰਾਹੁਲ ਰਾਓ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦੇ ਦਫ਼ਤਰ ਤੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਜਪਾ ਸੰਸਦ ਮੈਂਬਰ ਦੀ ਅਰਥੀ ਸਾੜੀ ਗਈ। ਦਿੱਲੀ ਬਾਰਡਰਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਾਕਸ਼ੀ ਮਹਾਰਾਜ ਨੇ ਸੋਮਵਾਰ ਨੂੰ ‘ਅਤਿਵਾਦੀ ਜਾਂ ਖਾਲਿਸਤਾਨੀ’ ਆਖ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ। -ਏਜੰਸੀ
Source link