Home / Punjabi News / ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦੇ ‘ਇਛੁੱਕ’ ਥਰੂਰ ਨੂੰ ਪਾਰਟੀ ਨੇ ਕਿਹਾ,‘ਉਨ੍ਹਾਂ ਨੂੰ ਜੋ ਠੀਕ ਲੱਗੇ ਉਹ ਕਰਨ’

ਕਾਂਗਰਸ ਪ੍ਰਧਾਨ ਦੀ ਚੋਣ ਲੜਨ ਦੇ ‘ਇਛੁੱਕ’ ਥਰੂਰ ਨੂੰ ਪਾਰਟੀ ਨੇ ਕਿਹਾ,‘ਉਨ੍ਹਾਂ ਨੂੰ ਜੋ ਠੀਕ ਲੱਗੇ ਉਹ ਕਰਨ’

ਨਵੀਂ ਦਿੱਲੀ, 30 ਅਗਸਤ

ਕਾਂਗਰਸ ਨੇ ਆਪਣੇ ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਪਾਰਟੀ ਪ੍ਰਧਾਨ ਦੀ ਚੋਣ ਲੜਨ ‘ਤੇ ਵਿਚਾਰ ਕਰਨ ਬਾਰੇ ਅੱਜ ਕਿਹਾ ਕਿ ਚੋਣ ਪ੍ਰੋਗਰਾਮ ਦਾ ਐਲਾਨ ਹੋ ਚੁੱਕਾ ਹੈ ਅਤੇ ਕਾਂਗਰਸ ਦਾ ਸੰਵਿਧਾਨ ਵੀ ਲਾਗੂ ਹੈ, ਇਸ ਲਈ ਥਰੂਰ ਨੂੰ ਜੋ ਵੀ ਠੀਕ ਲੱਗੇ ਉਹ ਕਰ ਸਕਦੇ ਹਨ| ਪਾਰਟੀ ਦੇ ਬੁਲਾਰੇ ਗੌਰਵ ਵੱਲਭ ਨੇ ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਇਹ ਵੀ ਕਿਹਾ ਕਿ ਕਾਂਗਰਸ ‘ਚ ਚੋਣਾਂ ਹੁੰਦੀਆਂ ਹਨ ਪਰ ਭਾਜਪਾ ਦੱਸੇ ਕਿ ਜੇਪੀ ਨੱਢਾ ਕਿਸ ਚੋਣ ਰਾਹੀਂ ਪਾਰਟੀ ਪ੍ਰਧਾਨ ਬਣੇ ਹਨ? ਸੂਤਰਾਂ ਦਾ ਕਹਿਣਾ ਹੈ ਕਿ ਥਰੂਰ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦੀਆਂ ਸੰਭਾਵਨਾਵਾਂ ਹਨ। ਹਾਲਾਂਕਿ ਉਨ੍ਹਾਂ ਨੇ ਇਸ ‘ਤੇ ਹਾਲੇ ਕੋਈ ਅੰਤਿਮ ਫੈਸਲਾ ਨਹੀਂ ਕੀਤਾ।


Source link

Check Also

ਆਰਥਿਕ ਮੰਚ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਰੂਸ ਨਹੀਂ ਜਾਣਗੇ ਕਜ਼ਾਖ਼ ਰਾਸ਼ਟਰਪਤੀ

ਅਸਤਾਨਾ, 9 ਜੂਨ ਕਜ਼ਾਖ਼ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਅਗਲੇ ਹਫ਼ਤੇ ਰੂਸ ਦੇ ਪੀਟਰਸਬਰਗ ਵਿੱਚ ਹੋਣ …