
ਨਵੀਂ ਦਿੱਲੀ, 23 ਨਵੰਬਰ
ਕਾਂਗਰਸ ਨੇ ਮਹਿੰਗਾਈ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਿਆ ਹੈ ਅਤੇ ਦੋਸ਼ ਲਗਾਇਆ ਹੈ ਕਿ ਇਸ ਅਹਿਮ ਮੁੱਦੇ ਤੋਂ ਧਿਆਨ ਭਟਕਾਉਣ ਲਈ ਸੱਤਾਧਾਰੀ ਭਾਜਪਾ ਵੱਲੋਂ ਤਰ੍ਹਾਂ-ਤਰ੍ਹਾਂ ਦੇ ਮੁੱਦੇ ਲਿਆਏ ਜਾ ਰਹੇ ਹਨ। ਕਾਂਗਰਸ ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਟਮਾਟਰ ਤੇ ਪਿਆਜ਼ 100 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਮਹਿੰਗੀਆਂ ਵਸਤਾਂ ਕਾਰਨ ਇੰਝ ਜਾਪਦਾ ਹੈ ਜਿਵੇਂ ਰਸੋਈ ਵਿੱਚ ਧਾਰਾ 144 ਲੱਗ ਗਈ ਹੈ ਕਿਉਂਕਿ ਆਮ ਨਾਗਰਿਕ ਇਨ੍ਹਾਂ ਨੂੰ ਰਸੋਈ ਵਿੱਚ ਚਾਰ ਤੋਂ ਵੱਧ ਨਹੀਂ ਰੱਖ ਸਕਦਾ। ਉਨ੍ਹਾਂ ਕਿਹਾ ਕਿ ਸਬਜ਼ੀਆਂ, ਖਾਧ ਤੇਲ ਸਣੇ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਹੀ ਦੇਸ਼ ਦੇ ਅਸਲੀ ਮੁੱਦੇ ਹਨ ਤੇ ਜਨਤਾ ਮਹਿੰਗਾਈ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸੇ ਤਰ੍ਹਾਂ ਮਹਿੰਗਾਈ ਦਾ ਮੁੱਦਾ ਉਠਾਉਂਦੀ ਰਹੇਗੀ ਅਤੇ 2024 ਵਿੱਚ ਜ਼ਰੂਰ ਬਦਲਾਅ ਹੋਵੇਗਾ। -ਪੀਟੀਆਈ
Source link