Home / Punjabi News / ਕਾਂਗਰਸ ਨੇ ਚੰਨੀ ਨੂੰ ਐੱਸਸੀ ਵੋਟਾਂ ਲਈ ਇਸਤੇਮਾਲ ਕੀਤਾ: ਰਾਘਵ ਚੱਢਾ

ਕਾਂਗਰਸ ਨੇ ਚੰਨੀ ਨੂੰ ਐੱਸਸੀ ਵੋਟਾਂ ਲਈ ਇਸਤੇਮਾਲ ਕੀਤਾ: ਰਾਘਵ ਚੱਢਾ

ਕਾਂਗਰਸ ਨੇ ਚੰਨੀ ਨੂੰ ਐੱਸਸੀ ਵੋਟਾਂ ਲਈ ਇਸਤੇਮਾਲ ਕੀਤਾ: ਰਾਘਵ ਚੱਢਾ

ਚੰਡੀਗੜ੍ਹ, 17 ਜਨਵਰੀ

ਆਮ ਆਦਮੀ ਪਾਰਟੀ ਦ ਆਗੂ ਰਾਘਵ ਚੱਢਾ ਨੇ ਅੱਜ ਦੋਸ਼ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਅਤੇ ਇਕ ਰਿਸ਼ਤੇਦਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਦੇ ਕੇ ਕਾਂਗਰਸ ਪਾਰਟੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਸ ਨੇ ਚੰਨੀ ਨੂੰ ਮੁੱਖ ਮੰਤਰੀ ਸਿਰਫ਼ ਅਨੁਸੂਚਿਤ ਜਾਤੀ ਦੀਆਂ ਵੋਟਾਂ ਹਾਸਲ ਕਰਨ ਲਈ ਬਣਾਇਆ ਸੀ।

ਸ੍ਰੀ ਚੱਢਾ ਨੇ ਕਿਹਾ, ”ਚੰਨੀ ਦਾ ਭਰਾ ਮਨੋਹਰ ਸਿੰਘ ਬਸੀ ਪਠਾਣਾਂ ਤੋਂ ਚੋਣ ਲੜਨਾ ਚਾਹੁੰਦਾ ਸੀ ਪਰ ਉਸ ਦੀ ਥਾਂ ਗੁਰਪ੍ਰੀਪ ਸਿੰਘ ਜੀਪੀ ਨੂੰ ਟਿਕਟ ਦੇ ਦਿੱਤੀ ਗਈ। ਇਸੇ ਤਰ੍ਹਾਂ ਮਹਿੰਦਰ ਸਿੰਘ ਕੇਪੀ ਜੋ ਕਿ ਜਲੰਧਰ ਜ਼ਿਲ੍ਹੇ ਵਿਚ ਪੈਂਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਟਿਕਟ ਮੰਗ ਰਹੇ ਸਨ, ਨੂੰ ਵੀ ਇਸੇ ਵਾਸਤੇ ਟਿਕਟ ਨਹੀਂ ਦਿੱਤੀ ਗਈ ਕਿਉਂਕਿ ਉਹ ਚੰਨੀ ਦੇ ਰਿਸ਼ਤੇਦਾਰ ਹਨ, ਜਦਕਿ ਕਾਂਗਰਸ ਨੇ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਅਤੇ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰਾਂ ਨੂੰ ਟਿਕਟਾਂ ਦੇ ਦਿੱਤੀਆਂ।” ਉਨ੍ਹਾਂ ਕਿਹਾ, ”ਚੰਨੀ ਸਾਹਿਬ ਦੀ ਪਾਰਟੀ ਵਿਚ ਐਨੀ ਵੀ ਨਹੀਂ ਚੱਲਦੀ ਕਿ ਉਹ ਦੋ ਟਿਕਟਾਂ ਆਪਣੇ ਪਰਿਵਾਰ ਲਈ ਲੈ ਸਕਣ। ਇਸ ਤੋਂ ਲੱਗਦਾ ਹੈ ਕਿ ਕਾਂਗਰਸ ਨੇ ਅਨੁਸੂਚਿਤ ਜਾਤੀ ਦੀਆਂ ਵੋਟਾਂ ਲੈਣ ਲਈ ਚੰਨੀ ਨੂੰ ਇਕ ਹਥਿਆਰ ਵਜੋਂ ਇਸਤੇਮਾਲ ਕੀਤਾ ਹੈ।” -ਪੀਟੀਆਈ


Source link

Check Also

ਈਸ਼ ਨਿੰਦਾ ਸਬੰਧੀ ਸਮੱਗਰੀ ਨਾ ਹਟਾਉਣ ਕਾਰਨ ਪਾਕਿਸਤਾਨ ਨੇ ਵਿਕੀਪੀਡੀਆ ਬਲਾਕ ਕੀਤਾ

ਇਸਲਾਮਾਬਾਦ, 4 ਫਰਵਰੀ ਪਾਕਿਸਤਾਨ ਨੇ ਈਸ਼ ਨਿੰਦਾ ਨਾਲ ਸਬੰਧਤ ਸਮੱਗਰੀ ਨੂੰ ਹਟਾਉਣ ਤੋਂ ਇਨਕਾਰ ਕਰਨ …